ਮੋਬਾਇਲ ਦੀ ਬੈਟਰੀ ਫਟਣ ਨਾਲ ਚੀਥੜੇ ਉੱਡੇ

0
205

ਉਜੈਨ : ਮੱਧ ਪ੍ਰਦੇਸ਼ ਦੇ ਉਜੈਨ ਤੋਂ 50 ਕਿਲੋਮੀਟਰ ਦੂਰ ਬਦਨਗਰ ਕਸਬੇ ‘ਚ ਮੋਬਾਈਲ ਫੋਨ ਦੀ ਬੈਟਰੀ ਫਟਣ ਕਾਰਨ 68 ਸਾਲਾ ਦਯਾਰਾਮ ਬੜੌਦ ਦੀ ਮੌਤ ਹੋ ਗਈ | ਧਮਾਕੇ ਕਾਰਨ ਉਸ ਦਾ ਚਿਹਰਾ ਅਤੇ ਸਰੀਰ ਦੇ ਹੋਰ ਉਪਰਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ | ਉਹ ਆਪਣੇ ਦੋਸਤ ਨਾਲ ਕਿਸੇ ਥਾਂ ਜਾਣ ਵਾਲਾ ਸੀ, ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਦੋਸਤ ਉਸ ਦੇ ਘਰ ਗਿਆ ਅਤੇ ਉਸ ਨੂੰ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਅਤੇ ਖਿੱਲਰੇ ਮਿਲੇ, ਜਿਸ ਦੀ ਜਾਣਕਾਰੀ ਉਸ ਨੇ ਬਦਨਗਰ ਥਾਣਾ ਇੰਚਾਰਜ ਮਨੀਸ਼ ਮਿਸਰਾ ਨੂੰ ਦਿੱਤੀ | ਲਾਸ਼ ਕੋਲ ਮੋਬਾਈਲ ਫੋਨ ਦੇ ਟੁਕੜੇ ਵੀ ਮਿਲੇ |
ਘਰ ‘ਚ ਕੋਈ ਹੋਰ ਵਿਸਫੋਟਕ ਸਮੱਗਰੀ ਨਹੀਂ ਮਿਲੀ | ਫੋਰੈਂਸਿਕ ਮਾਹਿਰ ਹਰ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੇ ਹਨ | ਪੁਲਸ ਨੇ ਕਿਹਾ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਘਰ ਦੇ ਨੇੜਿਓਾ ਲੰਘਦੀ ਹਾਈ-ਟੈਂਸ਼ਨ ਬਿਜਲੀ ਲਾਈਨ ਕਾਰਨ ਤਾਂ ਨਹੀਂ ਵਾਪਰੀ |

LEAVE A REPLY

Please enter your comment!
Please enter your name here