ਨਵੀਂ ਦਿੱਲੀ : ਈ ਡੀ ਨੇ ਆਈ ਏ ਐੱਸ ਅਧਿਕਾਰੀ ਪੂਜਾ ਸਿੰਘਲ ਅਤੇ ਹੋਰਨਾਂ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ‘ਚ ਛਾਪੇ ਦੌਰਾਨ ਤਿੰਨ ਕਰੋੜ ਦੀ ਨਕਦੀ ਜ਼ਬਤ ਕੀਤੀ | ਮੁਹੰਮਦ ਅੰਸਾਰੀ ਦੇ ਘਰੋਂ 500 ਅਤੇ 2000 ਰੁਪਏ ਦੇ ਵੱਡੇ ਨੋਟਾਂ ਦੇ ਬੰਡਲ ਜ਼ਬਤ ਕੀਤੇ ਗਏ ਹਨ | ਸਿੰਘਲ ਖਿਲਾਫ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ ‘ਚ ਛਾਪੇਮਾਰੀ ਦੌਰਾਨ ਏਜੰਸੀ ਨੇ ਇਹ ਨਕਦੀ ਬਰਾਮਦ ਕੀਤੀ | ਈ ਡੀ ਨੇ ਪਿਛਲੇ ਸਾਲ 11 ਮਈ ਨੂੰ 2000 ਬੈਚ ਦੀ ਆਈ ਏ ਐੱਸ ਅਧਿਕਾਰੀ ਪੂਜਾ ਸਿੰਘਲ ਨੂੰ ਮਨਰੇਗਾ ਸਕੀਮ ‘ਚ ਕਥਿਤ ਬੇਨਿਯਮੀਆਂ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਗਿ੍ਫਤਾਰ ਕੀਤਾ ਸੀ |