11.9 C
Jalandhar
Thursday, December 26, 2024
spot_img

ਰਾਂਚੀ ‘ਚ ਵਪਾਰਕ ਘਾਟੇ ਦੇ ਨਾਲ ਜੀ ਐੱਸ ਟੀ ਦਾ ਵੀ ਕਰੋੜਾਂ ਦਾ ਨੁਕਸਾਨ

ਨਵੀਂ ਦਿੱਲੀ : ਰਾਂਚੀ ‘ਚ ਹੋਈ ਹਿੰਸਾ ਨੇ ਆਮ ਲੋਕਾਂ ਦੇ ਜੀਵਨ ਨੂੰ ਬੀਤੇ 24 ਘੰਟਿਆਂ ਤੋਂ ਪ੍ਰਭਾਵਤ ਕਰ ਰੱਖਿਆ ਹੈ | ਇੰਟਰਨੈਟ ‘ਤੇ ਲੱਗੀ ਪਾਬੰਦੀ ਨੇ ਵੀ ਕਾਫ਼ੀ ਅਸਰ ਪਾਇਆ ਹੈ | ਇਸ ਦੇ ਨਾਲ ਹਿੰਸਾ ਦੇ ਵਿਰੋਧ ‘ਚ ਸ਼ਨੀਵਾਰ ਰਾਂਚੀ ਬੰਦ ਰਿਹਾ | ਇਸ ਬੰਦੀ ਨੇ ਸ਼ਹਿਰ ਦੇ ਕਾਰੋਬਾਰ ਨੂੰ ਵੀ ਨੁਕਸਨ ਪਹੁੰਚਾਇਆ ਹੈ | ਰਾਂਚੀ ਸ਼ਹਿਰ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ | ਇੱਕ ਅਨੁਮਾਨ ਮੁਤਾਬਕ ਇੱਕ ਦਿਨ ਦੀ ਬੰਦੀ ਨੇ 400 ਤੋਂ 500 ਕਰੋੜ ਰੁਪਏ ਦਾ ਨੁਕਸਾਨ ਕਰਾਇਆ ਹੈ | ਇਹ ਨੁਕਸਾਨ ਵੱਖ-ਵੱਖ ਕੰਮਾਂ ਦੀ ਸੰਯੁਕਤ ਕਮਾਈ ਦਾ ਹੋਇਆ ਹੈ | ਸਥਿਤੀ ਇਹ ਹੈ ਕਿ ਨੁਕਸਾਨ ਕੇਵਲ ਸ਼ਹਿਰ ਦੇ ਕੰਮਕਾਜ ਦਾ ਹੀ ਨਹੀਂ ਹੋਇਆ, ਬਲਕਿ ਸੂਬਾ ਸਰਕਾਰ ਨੂੰ ਵੀ ਹੋਇਆ |
ਇਹ ਨੁਕਸਾਨ ਨਾ ਕੇਵਲ ਵਪਾਰੀਆਂ ਨੂੰ ਹੋਇਆ, ਬਲਕਿ ਸੂਬਾ ਸਰਕਾਰ ਨੂੰ ਵੀ ਕਰੋੜਾਂ ਦਾ ਨੁਕਸਾਨ ਹੋਇਆ | ਇੱਕ ਅੰਦਾਜ਼ੇ ਮੁਤਾਬਕ ਰਾਂਚੀ ਦੇ ਅੱਪਰ ਬਾਜ਼ਾਰ ‘ਚ ਹਰ ਦਿਨ ਲੱਗਭੱਗ 20 ਤੋਂ 22 ਕਰੋੜ ਦਾ ਕਾਰੋਬਾਰ ਹੁੰਦਾ ਹੈ | ਇਹ ਅੰਕੜਾ ਕੱਪੜਾ ਵਪਾਰ ਸਮੇਤ ਹੋਰ ਵਪਾਰ ਦਾ ਹੈ | ਲਗਭਗ ਏਨੀ ਹੀ ਕਮਾਈ ਹਰ ਦਿਨ ਪੈਟਰੋਲ-ਡੀਜ਼ਲ ਦੇ ਕਾਰੋਬਾਰ ਤੋਂ ਵੀ ਹੁੰਦੀ ਹੈ | ਸੋਨਾ-ਚਾਂਦੀ ਤੋਂ ਹਰ ਦਿਨ 20 ਤੋਂ 25 ਕਰੋੜ ਦਾ ਕਾਰੋਬਾਰ ਹੁੰਦਾ ਹੈ | ਚੈਂਬਰ ਪ੍ਰਧਾਨ ਧੀਰਜ ਤਨੇਜਾ ਮੁਤਾਬਕ ਰਾਂਚੀ ਤੋਂ ਹਰ ਦਿਨ ਲੱਗਭੱਗ 50 ਕਰੋੜ ਦਾ ਵਪਾਰ ਹੁੰਦਾ ਹੈ | ਜੇਕਰ 15 ਫੀਸਦੀ ਔਸਤ ਜੀ ਐੱਸ ਟੀ ਨਾਲ ਅਨੁਮਾਨ ਲਾਇਆ ਜਾਵੇ ਤਾਂ ਅੱਜ ਹੋਈ ਬੰਦੀ ਨਾਲ ਸੂਬਾ ਸਰਕਾਰ ਨੂੰ ਲੱਗਭੱਗ 75 ਕਰੋੜ ਦਾ ਨੁਕਸਾਨ ਉਠਾਉਣਾ ਪਿਆ ਹੈ |

Related Articles

LEAVE A REPLY

Please enter your comment!
Please enter your name here

Latest Articles