ਫਰਜ਼ੀ ਡਿਗਰੀਆਂ ‘ਤੇ ਨੌਕਰੀ ਵਾਲੇ ਹੋਣਗੇ ਬਰਖਾਸਤ : ਮੱੁਖ ਮੰਤਰੀ

0
332

ਚੰਡੀਗੜ੍ਹ : ਪੰਜਾਬ ‘ਚ ਕਥਿਤ ਤੌਰ ‘ਤੇ ਗਲਤ ਢੰਗ ਨਾਲ ਹਾਸਲ ਕੀਤੀਆਂ ਸਰਕਾਰੀ ਨਿਯੁਕਤੀਆਂ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਕਿਹਾ ਕਿ ਜਾਲ੍ਹੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਨੌਕਰੀਆਂ ਹਾਸਲ ਕਰਨ ਵਾਲੇ ਸੂਬੇ ਦੇ ਪ੍ਰਭਾਵਸ਼ਾਲੀ ਲੋਕਾਂ ਅਤੇ ਸਿਆਸਤਦਾਨਾਂ ਦੇ ਕਈ ਰਿਸ਼ਤੇਦਾਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ | ਟਵੀਟ ‘ਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਦੇ ਕਈ ਰਿਸ਼ਤੇਦਾਰਾਂ ਨੇ ਜਾਲ੍ਹੀ ਦਸਤਾਵੇਜ ਪੇਸ਼ ਕਰਕੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਹਨ | ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇਕ-ਇਕ ਪੈਸੇ ਦਾ ਹਿਸਾਬ ਸੂਬਾ ਵਾਸੀਆਂ ਅੱਗੇ ਰੱਖਿਆ ਜਾਵੇਗਾ |
ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕਈ ਮਾਮਲੇ ਸਾਹਮਣੇ ਆਏ ਹਨ, ਖਾਸ ਕਰਕੇ ਵਿੱਤ ਅਤੇ ਸਹਿਕਾਰੀ ਵਿਭਾਗਾਂ ‘ਚ, ਜਿੱਥੇ ਜਾਲ੍ਹੀ ਡਿਗਰੀਆਂ ਲੈ ਕੇ ਲੋਕਾਂ ਦੀ ਨਿਯੁਕਤੀ ਕੀਤੀ ਗਈ ਸੀ | ਸਪੱਸ਼ਟ ਹੈ ਕਿ ਛੇਤੀ ਹੀ ਇਸ ਮਾਮਲੇ ‘ਚ ਸਰਕਾਰ ਪਰਦਾ ਫਾਸ਼ ਕਰ ਸਕਦੀ ਹੈ | ਕੁਝ ਦਿਨ ਪਹਿਲਾਂ ਸਰਕਾਰੀ ਖੇਤੀਬਾੜੀ ਵਿਕਾਸ ਬੈਂਕ ‘ਚ ਭਰਤੀ ਡਿਪਟੀ ਜਨਰਲ ਮੈਨੇਜਰ ਦੇ ਫਰਜ਼ੀਵਾੜੇ ਦਾ ਪਰਦਾ ਫਾਸ਼ ਹੋਇਆ ਸੀ, ਉਹ ਪਿਛਲੇ 21 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ | ਮਾਨ ਸਰਕਾਰ ਨੇ ਉਸ ਨੂੰ ਕੁਰਸੀ ਤੋਂ ਹਟਾ ਦਿੱਤਾ | ਉਹ ਇੱਕ ਅਕਾਲੀ ਆਗੂ ਦਾ ਰਿਸ਼ਤੇਦਾਰ ਸੀ | ਇਸ ਦੇ ਨਾਲ ਹੀ ਨਕਲੀ ਡਿਗਰੀਆਂ ‘ਤੇ ਨੌਕਰੀਆਂ ਕਰ ਰਹੇ ਲੋਕਾਂ ਨੂੰ ਕੱਢਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਨਵੀਂ ਭਰਤੀ ਹੋਵੇਗੀ | ਇਸ ਨਾਲ ਪੰਜਾਬ ‘ਚ ਬੇਰੁਜ਼ਗਾਰ ਘੁੰਮ ਰਹੇ ਨੌਜਵਾਨਾਂ ਨੂੰ ਨੌਕਰੀ ਦਾ ਮੌਕਾ ਮਿਲੇਗਾ | ਮਾਨ ਸਰਕਾਰ ਨੇ ਪਹਿਲਾਂ ਹੀ ਕਰੀਬ 27 ਹਜ਼ਾਰ ਨਵੀਂ ਭਰਤੀ ਦਾ ਐਲਾਨ ਕੀਤਾ ਹੈ |

LEAVE A REPLY

Please enter your comment!
Please enter your name here