ਪਰਲਜ਼ ਗਰੁੱਪ ਦਾ ਡਾਇਰੈਕਟਰ ਹਰਚੰਦ ਗਿੱਲ ਗਿ੍ਫਤਾਰ

0
240

ਨਵੀਂ ਦਿੱਲੀ : ਸੀ ਬੀ ਆਈ ਨੇ ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗਿ੍ਫਤਾਰ ਕਰ ਲਿਆ ਹੈ | ਉਸ ਨੂੰ ਬਹੁ-ਕਰੋੜੀ ਪੋਂਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜ਼ੀ ਤੋਂ ਭਾਰਤ ਹਵਾਲੇ ਕੀਤਾ ਗਿਆ |
ਗਿੱਲ ਨੂੰ ਫਿਜ਼ੀ ਤੋਂ ਸੋਮਵਾਰ ਦੇਰ ਰਾਤ ਵਿਦੇਸ਼ਾਂ ‘ਚ ਰਹਿ ਰਹੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸੀ ਬੀ ਆਈ ਦੇ ‘ਅਪਰੇਸ਼ਨ ਤਿ੍ਸ਼ੂਲ’ ਤਹਿਤ ਦੇਸ਼ ਲਿਆਂਦਾ ਗਿਆ | ਏਜੰਸੀ ਨੇ 19 ਫਰਵਰੀ 2014 ਨੂੰ ਪਰਲਜ਼ ਗਰੁੱਪ ਅਤੇ ਇਸ ਦੇ ਬਾਨੀ ਨਿਰਮਲ ਸਿੰਘ ਭੰਗੂ ਵਿਰੁੱਧ ਨਿਵੇਸ਼ਕਾਂ ਨੂੰ ਨਿਵੇਸ਼ ਦੇ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਜਾਂਚ ਸ਼ੁਰੂ ਕੀਤੀ ਸੀ | ਏਜੰਸੀ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਦੇਸ਼-ਭਰ ਦੇ ਨਿਵੇਸ਼ਕਾਂ ਨਾਲ 60,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ |

LEAVE A REPLY

Please enter your comment!
Please enter your name here