ਪ੍ਰਤੀ ਵਿਅਕਤੀ ਆਮਦਨ ਬਾਰੇ ਸਰਕਾਰ ਗੁੰਮਰਾਹ ਕਰ ਰਹੀ : ਖੜਗੇ

0
240

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਕਿਹਾ ਕਿ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂ ਪੀ ਏ) ਸਰਕਾਰ ਦੇ 10 ਸਾਲਾਂ ਦੌਰਾਨ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 258.8 ਫੀਸਦੀ ਵਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲ ਦੇ ਕਾਰਜਕਾਲ ਦੌਰਾਨ ਪ੍ਰਤੀ ਵਿਅਕਤੀ ਆਮਦਨ ਸਿਰਫ 98.5 ਫੀਸਦੀ ਵਧੀ ਹੈ |
ਉਨ੍ਹਾ ਟਵੀਟ ਕੀਤਾ-ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ‘ਤੇ ਸੁਰਖੀਆਂ ਬਣਾਉਣ ਦੇ ਭਾਜਪਾ ਦੇ ਜਾਲ ‘ਚ ਨਾ ਫਸੋ | ਕਾਂਗਰਸ ਵੱਲੋਂ ਤੁਹਾਡੀ ਆਮਦਨ ਵਧਾਉਣ ਲਈ ਜੋ ਸੁਰੱਖਿਆ ਛਤਰੀ ਦਿੱਤੀ ਗਈ ਸੀ, ਉਹ ਭਾਜਪਾ ਦੇ ਪ੍ਰਚਾਰ ਤੋਂ ਵੀ ਜ਼ਿਆਦਾ ਮਜ਼ਬੂਤ ਸੀ | ਗ੍ਰਾਫ ਰਾਹੀਂ ਅੰਕੜੇ ਪੇਸ਼ ਕਰਦੇ ਹੋਏ ਖੜਗੇ ਨੇ ਇਹ ਵੀ ਕਿਹਾ ਕਿ 2004-2014 ਤੱਕ ਯੂ ਪੀ ਏ ਸਰਕਾਰ ਦੇ ਦੌਰਾਨ ਪ੍ਰਤੀ ਵਿਅਕਤੀ ਆਮਦਨ 258.8 ਫੀਸਦੀ ਵਧ ਕੇ ਪ੍ਰਤੀ ਵਿਅਕਤੀ 24,143 ਤੋਂ 86,647 ਰੁਪਏ ਹੋ ਗਈ ਸੀ ਅਤੇ ਮੋਦੀ ਦੀ ਸਰਕਾਰ ਵੇਲੇ 2014 ਤੋਂ 2023 ਦੌਰਾਨ ਇਹ 98.5 ਫੀਸਦੀ ਵਧ ਕੇ 1,72,000 ਰੁਪਏ ਤੱਕ ਪਹੁੰਚੀ | ਕੌਮੀ ਅੰਕੜਾ ਦਫਤਰ (ਐੱਨ ਐੱਸ ਓ) ਵੱਲੋਂ ਹਾਲ ਹੀ ‘ਚ ਜਾਰੀ ਕੀਤੇ ਅੰਕੜਿਆਂ ‘ਚ ਕਿਹਾ ਗਿਆ ਹੈ ਕਿ 2014-15 ‘ਚ ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਕੇ 1,72,000 ਰੁਪਏ ਹੋ ਗਈ ਹੈ |

LEAVE A REPLY

Please enter your comment!
Please enter your name here