ਨਵੀਂ ਦਿੱਲੀ : ਦੇਸ਼ ਭਰ ‘ਚ ਮੌਸਮ ਨੇ ਜ਼ਬਰਦਸਤ ਕਰਵਟ ਲਈ ਹੈ | ਸਮੇਂ ਤੋਂ ਪਹਿਲਾ ਹੀ ਗਰਮੀਆਂ ਨੇ ਕਈ ਇਲਾਕਿਆਂ ‘ਚ ਦਸਤਕ ਦੇ ਦਿੱਤੀ ਹੈ | ਦੇਸ਼ ਦੇ ਕਈ ਇਲਾਕਿਆਂ ‘ਚ ਪਾਰਾ 54 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਹੈ | ਲੂ ਦੇ ਥਪੇੜਿਆਂ ਨੇ ਮਾਰਚ ਦੇ ਮਹੀਨੇ ‘ਚ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ | ਕੇਰਲ ਇਨ੍ਹੀਂ ਦਿਨੀਂ 54 ਡਿਗਰੀ ਸੈਲਸੀਅਸ ਤਾਪਮਾਨ ਨਾਲ ਉਬਲ ਰਿਹਾ ਹੈ | ਵਧਦੇ ਤਾਪਮਾਨ ਵਿਚਾਲੇ ਸਰਕਾਰ ਨੇ ਸਕੂਲਾਂ ‘ਚ ਛੁੱਟੀਆਂ ਕਰ ਦਿੱਤੀਆਂ ਹਨ ਅਤੇ ਲੋਕਾਂ ਨੂੰ ਜਦ ਤੱਕ ਜ਼ਰੂਰੀ ਨਾ ਹੋਵੇ, ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ | ਕੇਰਲ ‘ਚ ਤਾਪਮਾਨ ਵੱਖ-ਵੱਖ ਮੋਡ ‘ਚ ਨਜ਼ਰ ਆ ਰਿਹਾ ਹੈ | ਕਿਤੇ ਜ਼ਰੂਰਤ ਤੋਂ ਜ਼ਿਆਦਾ ਗਰਮੀ ਵਧ ਰਹੀ ਹੈ ਤਾਂ ਉਥੇ ਹੀ ਕੁਝ ਇਲਾਕੇ ਇਸ ਤਰ੍ਹਾਂ ਦੇ ਵੀ ਹਨ, ਜਿੱਥੇ ਆਮ ਤੌਰ ‘ਤੇ ਗਰਮੀ ਜ਼ਿਆਦਾ ਹੁੰਦੀ ਸੀ, ਪਰ ਇਸ ਵਾਰ ਮਿਜਾਜ਼ ਬਦਲਿਆ ਹੋਇਆ ਹੈ | ਇਸ ਤਰ੍ਹਾਂ ਦਾ ਹੀ ਇਕ ਇਲਾਕਾ ਪਲੱਕੜ ਹੈ, ਜਿੱਥੇ ਆਮ ਤੌਰ ‘ਤੇ ਗਰਮੀ ਜ਼ਿਆਦਾ ਪੈਂਦੀ ਸੀ, ਪਰ ਇਸ ਵਾਰ ਇੱਥੇ ਪਾਰਾ ਨਹੀਂ ਚੜਿ੍ਹਆ | ਪਲੱਕੜ ‘ਚ ਤਾਪਮਾਨ 30 ਤੋਂ 35 ਡਿਗਰੀ ਵਿਚਾਲੇ ਦੇਖਿਆ ਜਾ ਰਿਹਾ ਹੈ |