15.6 C
Jalandhar
Thursday, March 23, 2023
spot_img

ਹਿਮਾਚਲ ‘ਚ ਬਾਹਰੀ ਵਾਹਨਾਂ ਦੀ ਐਂਟਰੀ ਹੋਈ ਮਹਿੰਗੀ

ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਐਂਟਰੀ ਕਰਨ ‘ਤੇ ਹੁਣ ਜ਼ਿਆਦਾ ਫੀਸ ਦੇਣੀ ਹੋਵੇਗੀ | ਹਿਮਾਚਲ ‘ਚ ਟੋਲ ਬੈਰੀਅਰ ਦੀ ਨਿਲਾਮੀ ਦੇ ਠੀਕ ਇੱਕ ਦਿਨ ਬਾਅਦ ਐਂਟਰੀ ਟੈਕਸ ਵੀ ਵਧਾ ਦਿੱਤਾ ਗਿਆ ਹੈ | ਆਬਕਾਰੀ ਅਤੇ ਕਰ ਵਿਭਾਗ ਨੇ ਟੋਲ ਬੈਰੀਅਰ ‘ਤੇ ਐਂਟਰੀ ਟੈਕਸ ਦੇ ਨਵੇਂ ਰੇਟ ਜਾਰੀ ਕੀਤੇ ਹਨ | ਹਿਮਾਚਲ ਦੀਆਂ ਪ੍ਰਾਈਵੇਟ ਗੱਡੀਆਂ ਤੋਂ ਕੋਈ ਟੈਕਸ ਨਹੀਂ ਵਸੂਲੀਆ ਜਾਵੇਗਾ, ਪਰ ਹਿਮਾਚਲ ਨੰਬਰ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਟੈਕਸ ਦੇਣਾ ਹੋਵੇਗਾ | ਇਸ ਤੋਂ ਇਲਾਵਾ ਜੇਕਰ ਕੋਈ ਵਾਹਨ ਚਾਲਕ 3 ਮਹੀਨੇ ਲਈ ਆਪਣਾ ਪਰਮਿਟ ਬਣਾਉਂਦਾ ਹੈ ਤਾਂ ਉਸ ਨੂੰ 1500 ਰੁਪਏ ਫੀਸ ਦੇਣੀ ਪਵੇਗੀ | ਇੱਕ ਸਾਲ ਲਈ ਜੇਕਰ ਕੋਈ ਪਰਮਿਟ ਬਣਾਉਣਾ ਚਾਹੁੰਦਾ ਹੈ ਤਾਂ 3500 ਰੁਪਏ ਫੀਸ ਦੇਣੀ ਪਵੇਗਾ | ਆਬਕਾਰੀ ਤੇ ਕਰ ਕਮਿਸ਼ਨਰ ਯੂਨਸ ਖਾਨ ਨੇ ਦੱਸਿਆ ਕਿ ਐਂਟਰੀ ਟੈਕਸ ਦੇ ਇਹ ਰੇਟ ਅਗਲੇ ਇੱਕ ਸਾਲ ਤੱਕ ਲਈ ਮੰਨਣਯੋਗ ਹੋਣਗੇ | ਹਿਮਾਚਲ ‘ਚ ਪਿਛਲੇ 2 ਦਿਨ ‘ਚ 13 ਬੈਰੀਅਰ 132.52 ਕਰੋੜ ਰੁਪਏ ‘ਚ ਨਿਲਾਮ ਹੋਏ ਹਨ | ਇਸ ‘ਚ ਟੋਲ ਬੈਰੀਅਰ ‘ਤੇ ਐਂਟਰੀ ਟੈਕਸ ਦੇ ਰੇਟ ‘ਚ ਵਾਧੇ ਦਾ ਲਾਭ ਠੇਕੇਦਾਰਾਂ ਨੂੰ ਮਿਲਣ ਵਾਲਾ ਹੈ, ਪਰ ਹਿਮਾਚਲ ਆਉਣ ਵਾਲੇ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ | 250 ਕੁਇੰਟਲ ਜਾਂ ਇਸ ਤੋਂ ਜ਼ਿਆਦਾ ਲੋਡਿੰਗ ਵਾਲੀ ਗੱਡੀ ਤੋਂ ਪਹਿਲੀ ਵਾਰ ਐਂਟਰੀ ਟੈਕਸ ਵਸੂਲਿਆ ਜਾਵੇਗਾ ਅਤੇ ਇਹ 600 ਰੁਪਏ ਹੋਵੇਗਾ | 120 ਤੋਂ 250 ਕੁਇੰਟਲ ਤੱਕ ਦੀ ਗੱਡੀ ਤੋਂ 450 ਰੁਪਏ ਦੀ ਜਗ੍ਹਾ 500 ਰੁਪਏ ਐਂਟਰੀ ਟੈਕਸ ਵਸੂਲੀਆ ਜਾਵੇਗਾ | 90 ਤੋਂ 120 ਕੁਇੰਟਲ ਤੱਕ ਦੀ ਗੱਡੀ ‘ਤੇ 230 ਰੁਪਏ ਦੀ ਜਗ੍ਹਾ 250 ਰੁਪਏ ਐਂਟਰੀ ਟੈਕਸ ਵਸੂਲਿਆ ਜਾਵੇਗਾ | ਇਸੇ ਤਰ੍ਹਾਂ 12 ਯਾਤਰੀਆਂ ਨੂੰ ਲਿਜਾਣ ਵਾਲੀ ਗੱਡੀ ਤੋਂ 120 ਰੁਪਏ ਦੀ ਜਗ੍ਹਾ 140 ਰੁਪਏ ਫੀਸ ਵਸੂਲੀ ਜਾਵੇਗੀ | 6 ਤੋਂ 12 ਯਾਤਰੀਆਂ ਵਾਲੀ ਗੱਡੀ ਡਰਾਈਵਰ ਸਮੇਤ ਹੋਵੇਗੀ ਤਾਂ 70 ਤੋਂ 80 ਰੁਪਏ ਐਂਟਰੀ ਟੈਕਸ ਦੇਣਾ ਪਵੇਗਾ | 5 ਸਵਾਰੀਆਂ ਵਾਲੀ ਪਬਲਿਕ ਅਤੇ ਪ੍ਰਾਈਵੇਟ ਗੱਡੀਆਂ ਨੂੰ ਪਹਿਲਾਂ ਦੀ ਤਰ੍ਹਾਂ 50 ਰੁਪਏ ਫੀਸ ਦੇਣੀ ਪਵੇਗੀ | ਪ੍ਰਾਈਵੇਟ ਰਜਿਸਟਰਡ ਗੱਡੀ ਦੇ ਮਾਲਕ ਨੂੰ 40 ਦੀ ਜਗ੍ਹਾ 50 ਰੁਪਏ ਐਂਟਰੀ ਫੀਸ ਦੇਣੀ ਪਵੇਗੀ | ਵਿਭਾਗ ਨੇ ਮੋਟਰ ਰਿਕਸ਼ਾ ਅਤੇ ਸਕੂਟਰ ਰਿਕਸ਼ਾ ਦੇ ਐਂਟਰੀ ਟੈਕਸ ‘ਚ ਕੋਈ ਵਾਧਾ ਨਹੀਂ ਕੀਤਾ | ਐਂਟਰੀ ਟੈਕਸ ਦੀਆਂ ਵਧੀਆਂ ਹੋਈਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਤੇ ਅਗਲੇ ਸਾਲ 31 ਮਰਚ ਤੱਕ ਲਾਗੂ ਰਹਿਣਗੀਆਂ |

Related Articles

LEAVE A REPLY

Please enter your comment!
Please enter your name here

Latest Articles