ਗੁਜਰਾਤ ‘ਚ ਫੜੀ 61 ਕਿਲੋ ਡਰੱਗ

0
273

ਅਹਿਮਦਾਬਾਦ : ਗੁਜਰਾਤ ਦੇ ਦੁਆਰਕਾ ਜ਼ਿਲ੍ਹੇ ਦੇ ਓਖਾ ਤੱਟ ਤੋਂ 185 ਨੋਟੀਕਲ ਮੀਲ ਦੂਰ ਅਰਬ ਸਾਗਰ ਤੋਂ 425 ਕਰੋੜ ਰੁਪਏ ਦੀ ਕੀਮਤ ਦੀ 61 ਕਿਲੋ ਡਰੱਗ ਜ਼ਬਤ ਕੀਤੀ ਗਈ ਹੈ | ਭਾਰਤੀ ਕੋਸਟ ਗਾਰਡ ਅਤੇ ਏ ਟੀ ਐੱਸ ਦੀ ਟੀਮ ਵੱਲੋਂ ਸੰਯੁਕਤ ਅਪਰੇਸ਼ਨ ‘ਚ ਇਹ ਕਾਰਵਾਈ ਕੀਤੀ ਗਈ | ਡਰੱਗ ਦੇ ਨਾਲ 6 ਈਰਾਨੀ ਨਾਗਰਿਕਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਏ ਟੀ ਅੱੈਸ ਅਨੁਸਾਰ ਇਹ ਡਰੱਗ ਗੁਜਰਾਤ ਦੇ ਸਾਬਰਕਾਂਠਾ ‘ਚ ਉਤਰਨ ਵਾਲੀ ਸੀ | ਇਸ ਤੋਂ ਬਾਅਦ ਇੱਥੋਂ ਹੀ ਉਤਰ ਭਾਰਤ ਦੇ ਸ਼ਹਿਰਾਂ ‘ਚ ਸਪਲਾਈ ਕਰਨ ਦੀ ਪਲੈਨਿੰਗ ਸੀ | ਇਸ ਮਾਮਲੇ ‘ਚ ਈਰਾਨ ਦੇ ਮੋਹਸੀਨ ਅਯੂਬ ਬਲੋਚ, ਅਸਗਰ ਰਿਯਾਜ ਬਲੋਚ, ਖੁਦਾਬਖਸ਼ ਹਾਜੀਹਾਲ ਬਲੋਚ, ਰਹੀਮਬਖਸ਼ ਬਲੋਚ ਅਤੇ ਮੁਸਤਫਾ ਆਦਮ ਬਲੋਚ ਸਮੇਤ ਪੰਜ ਨੂੰ ਏ ਟੀ ਐੱਸ ਦੇ ਅਧਿਕਾਰੀਆਂ ਨੇ ਪੁੱਛਗਿੱਛ ਲਈ ਰਿਮਾਂਡ ‘ਤੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਗੁਜਰਾਤ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 31 ਦਸੰਬਰ 2022 ਤੱਕ ਰਾਜ ਵਿੱਚ ਪਿਛਲੇ ਦੋ ਸਾਲਾਂ ‘ਚ 4,058 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ 211.86 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਹੈ | ਸਰਕਾਰ ਨੇ ਸ਼ਨੀਵਾਰ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਸਮੇਂ ਦੌਰਾਨ ਰਾਜ ‘ਚ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰੰਧਤ ਮਾਮਲਿਆਂ ‘ਚ ਗਿ੍ਫਤਾਰ ਕੀਤਾ ਗਿਆ ਹੈ | ਸੂਬੇ ‘ਚ ਸ਼ਰਾਬ ਪੀਣ ਤੇ ਵੇਚਣ ‘ਤੇ ਪਾਬੰਦੀ ਹੈ | ਰਾਜ ਸਰਕਾਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ‘ਚ ਵਡੋਦਰਾ ‘ਚ 1620 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਦੀ ਸਭ ਤੋਂ ਵੱਧ ਖੇਪ ਜ਼ਬਤ ਕੀਤੀ ਹੈ | ਗ੍ਰਹਿ ਰਾਜ ਮੰਤਰੀ ਹਰਸ਼ ਸਾਂਘਵੀ ਨੇ ਸਦਨ ‘ਚ ਕਿਹਾ, ‘ਰਾਜ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 31 ਦਸੰਬਰ, 2022 ਤੱਕ ਦੋ ਸਾਲਾਂ ‘ਚ 4,058.01 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ 211.86 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਹੈ | ਇਹ ਅੰਕੜੇ ਕੁੱਲ 33 ਜ਼ਿਲਿ੍ਹਆਂ ‘ਚੋਂ 25 ਦੇ ਹਨ |

LEAVE A REPLY

Please enter your comment!
Please enter your name here