29.4 C
Jalandhar
Friday, April 19, 2024
spot_img

ਨੇਤਨਯਾਹੂ ਖਿਲਾਫ਼ ਇਜ਼ਰਾਇਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰਦਰਸ਼ਨ

ਤਲ ਅਵੀਵ : ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਸਰਕਾਰ ਖਿਲਾਫ਼ ਕਰੀਬ 5 ਲੱਖ ਤੋਂ ਜ਼ਿਆਦਾ ਲੋਕ ਸੜਕਾਂ ‘ਤੇ ਉਤਰੇ | ਇਸ ਪ੍ਰਦਰਸ਼ਨ ਨੂੰ ਇਜ਼ਰਾਇਲ ਦੇ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ | ਇਹ ਲੋਕ ਨੇਤਨਯਾਹੂ ਦੇ ਉਸ ਬਿੱਲ ਦਾ ਵਿਰੋਧ ਕਰ ਰਹੇ ਹਨ, ਜਿਸ ‘ਚ ਸੁਪਰੀਮ ਕੋਰਟ ਦੀਆਂ ਸ਼ਕਤੀਆ ਨੂੰ ਘੱਟ ਕੀਤਾ ਗਿਆ ਹੈ | ‘ਦਿ ਟਾਇਮਜ਼ ਆਫ਼ ਇਜ਼ਰਾਇਲ’ ਦੀ ਰਿਪੋਰਟ ਮੁਤਾਬਕ ਕੇਵਲ ਇਜ਼ਰਾਇਲ ਦੀ ਰਾਜਧਾਨੀ ਤਲ ਅਵੀਵ ‘ਚ 2 ਲੱਖ ਪ੍ਰਦਰਸ਼ਨ ਲਈ ਇਕੱਠੇ ਹੋਏ | ਪ੍ਰਦਰਸ਼ਨਕਾਰੀਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਸੁਪਰੀਮ ਕੋਰਟ ‘ਤੇ ਆਪਣੇ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਆਉਂਦੇ ਵੀਰਵਾਰ ਨੂੰ ਇਹ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles