ਮਾਨਸਾ : ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਕਬਾਲ ਨਿੱਜੀ ਚੈਨਲ ਕੋਲ ਕਰਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੁਖੀ ਜਸਕਰਨ ਸਿੰਘ ਬੁੱਧਵਾਰ ਅਚਾਨਕ ਮੂਸੇਵਾਲਾ ਦੇ ਘਰ ਪੁੱਜੇ | ਉਨ੍ਹਾ ਨਾਲ ਮਾਨਸਾ ਦੇ ਐੱਸ ਐੱਸ ਪੀ ਡਾ. ਨਾਨਕ ਸਿੰਘ ਵੀ ਸਨ | ਜਸਕਰਨ ਸਿੰਘ ਨੇ ਮੂਸੇਵਾਲਾ ਦੇ ਪਰਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਨਸਾਫ ਲਈ ਹੋ ਰਹੇ ਸਰਕਾਰੀ ਅਤੇ ਪੁਲਸ ਉਪਰਾਲਿਆਂ ਦੀ ਜਾਣਕਾਰੀ ਦਿੱਤੀ | ਉਨ੍ਹਾ ਨੇ ਲਾਰੈਂਸ ਬਿਸ਼ਨੋਈ ਵੱਲੋਂ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਪੰਜਾਬ ਤੋਂ ਬਾਹਰ ਰਾਜਸਥਾਨ ਦੀ ਕਿਸੇ ਜੇਲ੍ਹ ਦੀ ਦੱਸੀ | ਇਹ ਬਠਿੰਡਾ ਜੇਲ੍ਹ ‘ਚੋਂ ਨਹੀਂ ਦਿੱਤੀ ਗਈ | ਪਤਾ ਲੱਗਿਆ ਹੈ ਕਿ ਟੀਮ ਨੇ ਮੂਸੇਵਾਲਾ ਪਰਵਾਰ ਵਲੋਂ 19 ਮਾਰਚ ਨੂੰ ਮਰਹੂਮ ਗਾਇਕ ਦੀ ਮਨਾਈ ਜਾ ਰਹੀ ਪਹਿਲੀ ਬਰਸੀ ਬਾਰੇ ਗੱਲਬਾਤ ਕੀਤੀ |




