ਕੌਮੀ ਪੁਰਸ਼ ਕਮਿਸ਼ਨ ਬਣਵਾਉਣ ਲਈ ਸੁਪਰੀਮ ਕੋਰਟ ‘ਚ ਪਟੀਸ਼ਨ

0
245

ਨਵੀਂ ਦਿੱਲੀ : ਘਰੇਲੂ ਹਿੰਸਾ ਦਾ ਸ਼ਿਕਾਰ ਵਿਆਹੁਤਾ ਪੁਰਸ਼ਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ਾਂ ਦੇਣ ਅਤੇ ‘ਕੌਮੀ ਪੁਰਸ਼ ਕਮਿਸ਼ਨ’ ਦੀ ਸਥਾਪਨਾ ਕਰਨ ਦੀ ਮੰਗ ਕਰਦੀ ਇਕ ਪਟੀਸ਼ਨ ਸੁਪਰੀਮ ਕੋਰਟ ‘ਚ ਦਾਇਰ ਕੀਤੀ ਗਈ ਹੈ | ਵਕੀਲ ਮਹੇਸ਼ ਕੁਮਾਰ ਤਿਵਾੜੀ ਵੱਲੋਂ ਦਾਇਰ ਪਟੀਸ਼ਨ ‘ਚ ਦੇਸ਼ ‘ਚ ਦੁਰਘਟਨਾਵਾਂ ‘ਚ ਹੋਈਆਂ ਮੌਤਾਂ ਬਾਰੇ 2021 ‘ਚ ਪ੍ਰਕਾਸ਼ਤ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਉਸ ਸਾਲ ਦੇਸ਼-ਭਰ ‘ਚ 1,64,033 ਲੋਕਾਂ ਨੇ ਖੁਦਕੁਸ਼ੀ ਕੀਤੀ | ਇਨ੍ਹਾਂ ਵਿੱਚੋਂ 81,063 ਵਿਆਹੁਤਾ ਪੁਰਸ਼ਾਂ ਨੇ ਖੁਦਕੁਸ਼ੀ ਕੀਤੀ ਹੈ, ਜਦਕਿ 28,680 ਵਿਆਹੁਤਾ ਔਰਤਾਂ ਸਨ | ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ‘ਚ ਕਿਹਾ ਗਿਆ ਹੈ-ਸਾਲ 2021 ‘ਚ ਕਰੀਬ 33.2 ਫੀਸਦੀ ਪੁਰਸ਼ਾਂ ਨੇ ਪਰਵਾਰਕ ਸਮੱਸਿਆਵਾਂ ਕਾਰਨ ਅਤੇ 4.8 ਫੀਸਦੀ ਨੇ ਵਿਆਹੁਤਾ ਕਾਰਨਾਂ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ |
ਪਟੀਸ਼ਨ ‘ਚ ਵਿਆਹੁਤਾ ਪੁਰਸ਼ਾਂ ਵੱਲੋਂ ਖੁਦਕੁਸ਼ੀਆਂ ਨਾਲ ਨਜਿੱਠਣ ਤੇ ਘਰੇਲੂ ਹਿੰਸਾ ਦੇ ਸ਼ਿਕਾਰ ਮਰਦਾਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ |

LEAVE A REPLY

Please enter your comment!
Please enter your name here