ਸੁਖਬੀਰ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਖਾਰਜ, ਵੱਡੇ ਬਾਦਲ ਦੀ ਉਮਰ ਦਾ ਲਿਹਾਜ਼

0
306

ਫਰੀਦਕੋਟ : ਕੋਟਕਪੂਰਾ ਗੋਲੀ ਕਾਂਡ ‘ਚ ਵੀਰਵਾਰ ਸਥਾਨਕ ਅਦਾਲਤ ਨੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਸ ਵੇਲੇ ਦੇ ਐੱਸ ਐੱਸ ਪੀ ਸੁਖਮਿੰਦਰ ਸਿੰਘ ਮਾਨ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ, ਜਦੋਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਨੂੰ ਦੇਖਦਿਆਂ ਚੱਲਦੇ ਮੁਕੱਦਮੇ ਤੱਕ ਅਗਾਊਾ ਜ਼ਮਾਨਤ ਦੇ ਦਿੱਤੀ | ਵਿਸ਼ੇਸ਼ ਜਾਂਚ ਟੀਮ ਨੇ 24 ਫਰਵਰੀ ਨੂੰ ਇਨ੍ਹਾਂ ਸਾਰੇ ਵਿਅਕਤੀਆਂ ਖਿਲਾਫ 7 ਹਜ਼ਾਰ ਸਫਿਆਂ ਦਾ ਚਲਾਨ ਪੇਸ਼ ਕੀਤਾ ਸੀ, ਜਿਸ ‘ਚ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਪੁਲਸ ਅਧਿਕਾਰੀਆਂ ਉੱਪਰ ਸਾਜ਼ਿਸ਼ ਤਹਿਤ ਸਿੱਖ ਸੰਗਤ ‘ਤੇ ਲਾਠੀਚਾਰਜ ਕਰਨ ਦੇ ਇਲਜ਼ਾਮ ਲਾਏ ਗਏ ਹਨ | ਅਦਾਲਤ ਨੇ ਸਾਰਿਆਂ ਨੂੰ ਆਪਣਾ ਪੱਖ ਪੇਸ਼ ਕਰਨ ਲਈ 23 ਮਾਰਚ ਨੂੰ ਤਲਬ ਕੀਤਾ ਹੈ | ਗਿ੍ਫਤਾਰੀ ਤੋਂ ਬਚਣ ਲਈ ਸੁਖਬੀਰ ਹਾਈ ਕੋਰਟ ਜਾ ਸਕਦੇ ਹਨ |
ਕੋਲਡ ਸਟੋਰ ਢਹਿਣ ਨਾਲ ਕਈ ਮਜ਼ਦੂਰ ਦੱਬੇ ਗਏ
ਸੰਭਲ : ਯੂ ਪੀ ਦੇ ਸੰਭਲ ਜ਼ਿਲ੍ਹੇ ‘ਚ ਵੀਰਵਾਰ ਚੰਦੌਸੀ ਦੇ ਮਵਾਈ ਪਿੰਡ ‘ਚ ਕੋਲਡ ਸਟੋਰ ਢਹਿਣ ਕਾਰਨ 20 ਤੋਂ ਵੱਧ ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਜਾਣ ਦਾ ਖਦਸ਼ਾ ਹੈ | ਇਮਾਰਤ ਦੇ ਢਹਿਣ ਤੋਂ ਬਾਅਦ ਅਮੋਨੀਆ ਗੈਸ ਲੀਕ ਹੋ ਗਈ | ਫਾਇਰ ਬਿ੍ਗੇਡ ਦੀ ਟੀਮ ਨੇ ਅੰਦਰ ਪਹੁੰਚ ਕੇ ਗੈਸ ਦਾ ਰਿਸਾਅ ਬੰਦ ਕਰ ਦਿੱਤਾ |

LEAVE A REPLY

Please enter your comment!
Please enter your name here