ਕੇਂਦਰੀ ਮੰਤਰੀ ਵੱਲੋਂ ਜੱਜਾਂ ਨੂੰ ਧਮਕਾਉਣ ਦੀ ਕੋਸ਼ਿਸ਼ : ਰਾਊਤ

0
217

ਮੁੰਬਈ : ਸ਼ਿਵ ਸੈਨਾ (ਊਧਵ ਬਾਲ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ ਐਤਵਾਰ ਦੋਸ਼ ਲਾਇਆ ਕਿ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੀ ਟਿੱਪਣੀ ਕਿ ਕੁਝ ਸੇਵਾਮੁਕਤ ਜੱਜ ‘ਭਾਰਤ ਵਿਰੋਧੀ ਗਰੋਹ’ ਦਾ ਹਿੱਸਾ ਹਨ, ਨਿਆਂਪਾਲਿਕਾ ‘ਤੇ ਦਬਾਅ ਪਾਉਣ ਤੇ ਜੱਜਾਂ ਨੂੰ ਧਮਕੀ ਦੇਣ ਦੀ ਕੋਸ਼ਿਸ਼ ਹੈ |
ਸ਼ਨਿਚਰਵਾਰ ਦਿੱਲੀ ‘ਚ ‘ਇੰਡੀਆ ਟੂਡੇ ਕਨਕਲੇਵ’ ਵਿਚ ਬੋਲਦਿਆਂ ਰਿਜਿਜੂ ਨੇ ਦਾਅਵਾ ਕੀਤਾ ਸੀ ਕਿ ਕੁਝ ਸੇਵਾਮੁਕਤ ਜੱਜ ਅਤੇ ਕੁਝ ਕਾਰਕੁਨ, ਜੋ ‘ਭਾਰਤ ਵਿਰੋਧੀ ਗਰੋਹ ਦਾ ਹਿੱਸਾ’ ਹਨ, ਭਾਰਤੀ ਨਿਆਂਪਾਲਿਕਾ ਵੱਲੋਂ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਏ ਜਾਣ ਦੀ ਕੋਸ਼ਿਸ਼ ਕਰ ਰਹੇ ਹਨ | ਰਾਊਤ ਨੇ ਕਿਹਾ-ਇਹ ਕਿਹੋ ਜਿਹਾ ਲੋਕਤੰਤਰ ਹੈ? ਕੀ ਇਹ ਇੱਕ ਕਾਨੂੰਨ ਮੰਤਰੀ ਦੁਆਰਾ ਨਿਆਂਪਾਲਿਕਾ ਨੂੰ ਧਮਕੀ ਦੇਣ ਦੇ ਅਨੁਕੂਲ ਹੈ? ਇਹ ਉਨ੍ਹਾਂ ਜੱਜਾਂ ਲਈ ਧਮਕੀ ਹੈ, ਜੋ ਸਰਕਾਰ ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ ਅਤੇ ਇਹ ਨਿਆਂਪਾਲਿਕਾ ‘ਤੇ ਦਬਾਅ ਪਾਉਣ ਦੀ ਇੱਕ ਕੋਸ਼ਿਸ਼ ਹੈ |
ਰਾਊਤ ਨੇ ਕਿਹਾ ਕਿ ਸਰਕਾਰ ਦੀ ਆਲੋਚਨਾ ਕਰਨ ਦਾ ਮਤਲਬ ਰਾਸ਼ਟਰ ਦੇ ਖਿਲਾਫ ਹੋਣਾ ਨਹੀਂ ਹੈ | ਰਾਹੁਲ ਗਾਂਧੀ ਤੋਂ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ‘ਤੇ ਰਾਊਤ ਨੇ ਕਿਹਾ-ਰਾਹੁਲ ਗਾਂਧੀ ਮੁਆਫੀ ਨਹੀਂ ਮੰਗਣਗੇ ਅਤੇ ਉਹ ਕਿਉਂ ਮੰਗਣਗੇ? ਉਨ੍ਹਾ ਦੋਸ਼ ਲਾਇਆ-ਅਸਲ ਵਿਚ ਭਾਜਪਾ ਦੇ ਨੇਤਾ ਵਿਦੇਸ਼ੀ ਧਰਤੀ ‘ਤੇ ਦੇਸ਼ ਅਤੇ ਇਸ ਦੇ ਸਿਆਸੀ ਨੇਤਾਵਾਂ ਦੇ ਖਿਲਾਫ ਬੋਲੇ ਹਨ |

LEAVE A REPLY

Please enter your comment!
Please enter your name here