15.6 C
Jalandhar
Thursday, March 23, 2023
spot_img

ਆਸਟਰੇਲੀਆ ਨੇ 10 ਵਿਕਟਾਂ ਨਾਲ ਹਰਾਇਆ

ਵਿਸ਼ਾਖਾਪਟਨਮ : ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ਾਂ ਟਰੈਵਿਸ ਹੈੱਡ (51) ਅਤੇ ਮਿਸ਼ੇਲ ਮਾਰਸ਼ (66) ਦੇ ਨਾਬਾਦ ਅਰਧ ਸੈਂਕੜਿਆਂ ਸਦਕਾ ਐਤਵਾਰ ਦੂਜੇ ਇੱਕ ਦਿਨਾ ਮੈਚ ‘ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ | ਉਸਨੇ ਜਿੱਤ ਲਈ ਮਿਲਿਆ 118 ਦੌੜਾਂ ਦਾ ਟੀਚਾ ਸਿਰਫ 11 ਓਵਰਾਂ ‘ਚ ਹੀ ਪੂਰਾ ਕਰ ਲਿਆ | ਇਸ ਜਿੱਤ ਨਾਲ ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ‘ਚ 1-1 ਬਰਾਬਰੀ ਕਰ ਲਈ ਹੈ | ਭਾਰਤੀ ਕਿ੍ਕਟ ਟੀਮ ਸਿਰਫ 26 ਓਵਰਾਂ ‘ਚ 117 ਦੌੜਾਂ ‘ਤੇ ਆਊਟ ਹੋ ਗਈ | ਵਿਰਾਟ ਕੋਹਲੀ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ ਜਦਕਿ ਅਕਸ਼ਰ ਪਟੇਲ ਨੇ 24, ਰਵਿੰਦਰ ਜਡੇਜਾ ਨੇ 16 ਅਤੇ ਕਪਤਾਨ ਰੋਹਿਤ ਸ਼ਰਮਾ ਨੇ 13 ਦੌੜਾਂ ਬਣਾਈਆਂ | ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ, ਮੁਹੰਮਦ ਸੰਮੀ ਅਤੇ ਮੁਹੰਮਦ ਸਿਰਾਜ ਬਿਨਾਂ ਕੋਈ ਦੌੜ ਬਣਾਏ ਪਵੈਲੀਅਨ ਪਰਤੇੇ |

Related Articles

LEAVE A REPLY

Please enter your comment!
Please enter your name here

Latest Articles