ਜਨੇਵਾ : ਕੌਮਾਂਤਰੀ ਬੈਂਕਿੰਗ ਪ੍ਰਣਾਲੀ ‘ਚ ਉਥਲ-ਪੁਥਲ ਨੂੰ ਰੋਕਣ ਦੇ ਉਦੇਸ਼ ਨਾਲ ਵਿਸ਼ਵ ਦੀ ਪ੍ਰਮੁੱਖ ਵਿੱਤੀ ਕੰਪਨੀ ਯੂ ਬੀ ਐੱਸ ਸਵਿਟਜ਼ਰਲੈਂਡ ਸੰਕਟ ‘ਚ ਘਿਰੇ ਬੈਂਕ ਕ੍ਰੈਡਿਟ ਸੁਇਸ ਨੂੰ ਕਰੀਬ 3.25 ਅਰਬ ਡਾਲਰ ‘ਚ ਖਰੀਦੇਗੀ | ਕ੍ਰੈਡਿਟ ਸੁਇਸ ਨੇ ਕਿਹਾ ਕਿ ਉਹ ਆਪਣੇ ਸ਼ੇਅਰ ਡਿੱਗਣ ਤੋਂ ਬਾਅਦ ਸਵਿਸ ਸੈਂਟਰਲ ਬੈਂਕ (ਕੇਂਦਰੀ ਬੈਂਕ) ਤੋਂ 54 ਅਰਬ ਤੱਕ ਦਾ ਕਰਜ਼ਾ ਲਵੇਗੀ | ਹਾਲਾਂਕਿ ਇਸ ਨਾਲ ਵੀ ਬੈਂਕ ਦੇ ਗਾਹਕਾਂ ਅਤੇ ਨਿਵੇਸ਼ਕਾਂ ਨੂੰ ਭਰੋਸਾ ਨਹੀਂ ਮਿਲਿਆ | ਇਸ ਤੋਂ ਬਾਅਦ ਸਵਿਸ ਅਧਿਕਾਰੀਆਂ ਨੇ ਯੂ ਬੀ ਐੱਸ ਨੂੰ ਸੰਕਟ ‘ਚ ਘਿਰੇ ਬੈਂਕ ਨੂੰ ਆਪਣੇ ਕਬਜ਼ੇ ‘ਚ ਲੈਣ ਦੀ ਬੇਨਤੀ ਕੀਤੀ |




