ਪੁਣੇ : ਸਥਾਨਕ ਪੁਲਸ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਕਥਿਤ ਦੋੋਸ਼ੀ ਸ਼ੂਟਰ ਸੰਤੋਸ਼ ਜਾਧਵ ਨੂੰ ਗਿ੍ਫਤਾਰ ਕੀਤਾ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਪੁਣੇ ਦੀ ਦਿਹਾਤੀ ਪੁਲਸ ਨੇ ਜਾਧਵ ਦੇ ਇਕ ਸਾਥੀ ਨਵਨਾਥ ਸੂਰੀਆਵੰਸ਼ੀ ਨੂੰ ਵੀ ਗਿ੍ਫਤਾਰ ਕੀਤਾ ਹੈ, ਜੋ ਮੂਸੇਵਾਲਾ ਹੱਤਿਆਕਾਂਡ ਵਿਚ ਸ਼ੱਕੀ ਹੈ | ਲਾਰੇੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਜਾਧਵ ਅਤੇ ਸੂਰੀਆਵੰਸ਼ੀ ਨੂੰ ਪੁਣੇ ਜ਼ਿਲ੍ਹੇ ਦੇ ਮੰਚਰ ਥਾਣੇ ‘ਚ 2021 ਵਿਚ ਦਰਜ ਹੱਤਿਆ ਦੇ ਇਕ ਮਾਮਲੇ ‘ਚ ਗਿ੍ਫਤਾਰ ਕੀਤਾ ਗਿਆ ਹੈ | ਪੁਣੇ ਪੁਲਸ ਦੀ ਇਕ ਟੀਮ ਨੇ ਦੋਹਾਂ ਨੂੰ ਗੁਜਰਾਤ ਦੇ ਭੁਜ ਤੋਂ ਐਤਵਾਰ ਗਿ੍ਫਤਾਰ ਕੀਤਾ |




