ਸ਼ਕਤੀ ਕਪੂਰ ਦਾ ਬੇਟਾ ਡਰੱਗ ਲੈਣ ਦੇ ਦੋਸ਼ ‘ਚ ਫੜਿਆ

0
328

ਬੇਂਗਲੁਰੂ : ਬੌਲੀਵੁੱਡ ਅਦਾਕਾਰ ਤੇ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਸ਼ਹਿਰ ਦੇ ਇਕ ਹੋਟਲ ਵਿਚ ਰੇਵ ਪਾਰਟੀ ਦੌਰਾਨ ਕਥਿਤ ਤੌਰ ‘ਤੇ ਨਸ਼ੀਲਾ ਪਦਾਰਥ ਲੈਣ ਦੇ ਦੋਸ਼ ਹੇਠ ਹਿਰਾਸਤ ‘ਚ ਲਿਆ ਗਿਆ ਹੈ | ਪੁਲਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 35 ਲੋਕਾਂ ਦੇ ਖੂਨ ਦੀ ਜਾਂਚ ਕੀਤੀ ਗਈ ਤੇ ਸਿਧਾਂਤ ਸਣੇ ਪੰਜ ਦੀ ਰਿਪੋਰਟ ਪਾਜ਼ੀਟਿਵ ਆਈ ਹੈ | ਐਤਵਾਰ ਰਾਤ ਨੂੰ ਐੱਮ ਜੀ ਰੋਡ ‘ਤੇ ਹੋਟਲ ਵਿਚ ਰੇਵ ਪਾਰਟੀ ਵਿਚ 37 ਸਾਲਾ ਸਿਧਾਂਤ ਨੂੰ ਡੀ ਜੀ ਵਜੋਂ ਸੱਦਿਆ ਗਿਆ ਸੀ | ਉਹ ਸ਼ੂਟ ਐਟ ਵਡਾਲਾ, ਹਸੀਨਾ ਪਾਰਕਰ ਤੇ ਜਜ਼ਬਾ ਫਿਲਮ ਵਿਚ ਕੰਮ ਕਰ ਚੁੱਕਾ ਹੈ |

LEAVE A REPLY

Please enter your comment!
Please enter your name here