ਚੰਡੀਗੜ੍ਹ : ਪੰਜਾਬ ’ਚ ਕੌਮਾਂਤਰੀ ਸਰਹੱਦ ਦੇ ਨਾਲ ਚਾਰ ਘਟਨਾਵਾਂ ’ਚ ਬੀ ਐੱਸ ਐੱਫ ਨੇ ਡਰੋਨ ਨੂੰ ਡੇਗਿਆ, ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਅਤੇ ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ। 27-28 ਮਾਰਚ ਦੀ ਦਰਮਿਆਨੀ ਰਾਤ ਨੂੰ ਬੀ ਐੱਸ ਐੱਫ ਨੇ ਅੰਮਿ੍ਰਤਸਰ ਸੈਕਟਰ ਦੇ ਰਾਮਤੀਰਥ ਦੇ ਖੇਤਰ ’ਚ ਡਰੋਨ ਦੀ ਘੁਸਪੈਠ ਦਾ ਪਤਾ ਲਗਾਇਆ। ਇਸ ਦੌਰਾਨ ਇਲਾਕੇ ਦੀ ਤਲਾਸ਼ੀ ਲੈਣ ’ਤੇ 2 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 3.22 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। 27 ਮਾਰਚ ਨੂੰ ਰਾਤ ਕਰੀਬ 8.30 ਵਜੇ ਰਾਜਾਤਾਲ ਬਾਰਡਰ ਚੌਕੀ ਦੇ ਖੇਤਰ ’ਚ ਪਾਕਿਸਤਾਨ ਵੱਲੋਂ ਆਏ ਡਰੋਨ ’ਤੇ ਗੋਲੀਬਾਰੀ ਕੀਤੀ। ਖੇਤਰ ਦੀ ਤਲਾਸ਼ੀ ਦੌਰਾਨ ਕਾਲੇ ਰੰਗ ਦਾ ਡਰੋਨ ਅਤੇ ਇੱਕ ਚਿੱਟਾ ਬੈਗ ਬਰਾਮਦ ਕੀਤਾ। ਬੈਗ ’ਚ ਪੀਲੀ ਟੇਪ ਨਾਲ ਲਪੇਟਿਆ ਪੈਕੇਟ ਅਤੇ ਛੋਟੀ ਟਾਰਚ ਮਿਲੀ। ਬੀ ਐੱਸ ਐੱਫ ਦੇ ਜਵਾਨਾਂ ਨੇ ਅਬੋਹਰ ਦੇ ਐੱਨ ਐੱਸ ਵਾਲਾ ਬਾਰਡਰ ਚੌਕੀ ਦੇ ਖੇਤਰ ’ਚ 30 ਕੈਲੀਬਰ ਪਿਸਤੌਲ ਅਤੇ ਮੈਗਜ਼ੀਨ ਤੇ ਅੱਠ ਗੋਲੀਆਂ ਤੋਂ ਇਲਾਵਾ 2.02 ਕਿਲੋਗ੍ਰਾਮ ਹੈਰੋਇਨ ਦੇ ਦੋ ਪੈਕਟ ਬਰਾਮਦ ਕੀਤੇ। 27 ਮਾਰਚ ਨੂੰ ਰਾਤ 8.20 ਵਜੇ ਬੀ ਐੱਸ ਐੱਫ ਦੇ ਜਵਾਨਾਂ ਨੇ ਅਟਾਰੀ ਸਾਂਝੀ ਜਾਂਚ ਚੌਕੀ ਨੇੜੇ ਪਾਕਿਸਤਾਨ ਵੱਲੋਂ ਆਏ ਡਰੋਨ ’ਤੇ ਗੋਲੀਬਾਰੀ ਕੀਤੀ ਅਤੇ ਖੇਤਰ ਦੀ ਤਲਾਸ਼ੀ ਦੌਰਾਨ 2 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਵਾਲਾ ਪੈਕੇਟ ਬਰਾਮਦ ਕੀਤਾ।