ਝੋਨੇ ਦਾ ਬਦਲ ਲੱਭਣ ਲਈ ਕਮੇਟੀ ਪਿੰਡਾਂ ਦਾ ਦੌਰਾ ਕਰੇਗੀ : ਮਾਨ

0
350

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਝੋਨੇ ਅਤੇ ਕਣਕ ਦੀ ਪੈਦਾਵਾਰ ਕਾਰਨ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ | ਮੁੱਖ ਸਕੱਤਰ ਵੀ ਕੇ ਜੰਜੂਆ ਦੀ ਅਗਵਾਈ ਹੇਠ ਕਮੇਟੀ ਕਾਇਮ ਕੀਤੀ ਗਈ ਹੈ ਤਾਂ ਜੋ ਝੋਨੇ ਦੀ ਕਾਸ਼ਤ ਦੇ ਬਦਲ ਦੀ ਘੋਖ ਕੀਤੀ ਜਾ ਸਕੇ | ਮਾਨ ਨੇ ਕਿਹਾ ਕਿ ਕਮੇਟੀ ਪਿੰਡਾਂ ਦਾ ਦੌਰਾ ਕਰੇਗੀ ਅਤੇ ਕਿਸਾਨਾਂ ਨਾਲ ਗੱਲ ਕਰੇਗੀ ਕਿ ਝੋਨੇ ਦੇ ਬਦਲ ਵਜੋਂ ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ |
ਹਾਲ ਹੀ ‘ਚ ਦੋ ਉੱਘੇ ਖੇਤੀ ਵਿਗਿਆਨੀਆਂ ਡਾ. ਗੁਰਦੇਵ ਸਿੰਘ ਖੁਸ਼ ਅਤੇ ਬਿਕਰਮ ਸਿੰਘ ਗਿੱਲ ਨੇ ਕਮੇਟੀ ਨਾਲ ਮੁਲਾਕਾਤ ਕੀਤੀ ਸੀ ਅਤੇ ਝੋਨੇ ਦੀ ਥਾਂ ਬਾਸਮਤੀ, ਸੋਇਆਬੀਨ ਤੇ ਮੱਕੀ ਬੀਜਣ ਦੀ ਸਿਫਾਰਸ਼ ਕੀਤੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਉਨ੍ਹਾ ਨੂੰ ਰਿਪੋਰਟ ਸੌਂਪੇਗੀ |

LEAVE A REPLY

Please enter your comment!
Please enter your name here