16.8 C
Jalandhar
Sunday, December 22, 2024
spot_img

ਅਸ਼ਟਾਮ ਡਿਊਟੀ ‘ਚ ਸਵਾ ਦੋ ਫੀਸਦੀ ਛੋਟ ਮਹੀਨਾ ਵਧਾਈ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਜ਼ਮੀਨ-ਜਾਇਦਾਦ ਦੀ ਰਜਿਸਟਰੀ ‘ਚ ਸਵਾ ਦੋ ਫੀਸਦੀ ਅਸ਼ਟਾਮ ਡਿਊਟੀ ਦੀ ਛੋਟ ਦੀ ਡੈੱਡਲਾਈਨ ਸ਼ੁੱਕਰਵਾਰ 30 ਅਪ੍ਰੈਲ ਤਕ ਵਧਾ ਦਿੱਤੀ | ਅਜਿਹਾ ਸਬ-ਰਜਿਸਟਰਾਰ ਦਫਤਰਾਂ ‘ਚ ਭਾਰੀ ਰਸ਼ ਦੇ ਮੱਦੇਨਜ਼ਰ ਕੀਤਾ ਗਿਆ ਹੈ | ਡਿਊਟੀ ਚਾਰਜ 6 ਤੋਂ 8 ਫੀਸਦੀ ਤਕ ਹਨ, ਪਰ ਸਰਕਾਰ ਨੇ ਇਕ ਮਾਰਚ ਤੋਂ 31 ਮਾਰਚ ਤਕ ਸਵਾ ਦੋ ਫੀਸਦੀ ਦੀ ਛੋਟ ਐਲਾਨੀ ਸੀ | ਪੰਜਾਬ ਕੈਬਨਿਟ ਨੇ ਸ਼ੁੱਕਰਵਾਰ ਅਹਿਮ ਫੈਸਲੇ ਲਏ | ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਅਮਨ ਅਰੋੜਾ ਨੇ ਦੱਸਿਆ ਕਿ ਮੌਸਮ ਕਾਰਨ ਖਰਾਬ ਹੋਈਆਂ ਫਸਲਾਂ ਦੇ ਪੀੜਤ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ | 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ਦੀ ਪੂਰੀ ਫਸਲ ਦਾ ਨੁਕਸਾਨ ਹੋਇਆ | 6800 ਰੁਪਏ ਉਨ੍ਹਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਦਾ 33 ਤੋਂ 75 ਫੀਸਦੀ ਨੁਕਸਾਨ ਹੋਇਆ ਹੈ |
ਦੋਹਾਂ ਮੰਤਰੀਆਂ ਨੇ ਕਿਹਾ ਕਿ ਗਿਰਦਾਵਰੀ ਪਿੰਡ ਦੇ ਲੋਕਾਂ ਦੇ ਸਾਹਮਣੇ ਕੀਤੀ ਜਾਵੇਗੀ | ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ, ਉਨ੍ਹਾਂ ਦੇ ਮਾਲਕਾਂ ਨੂੰ 5200 ਰੁਪਏ ਦਿੱਤੇ ਜਾਣਗੇ | ਜਿਨ੍ਹਾਂ ਦਾ ਪੂਰੇ ਘਰ ਦਾ ਨੁਕਸਾਨ ਹੋਇਆ ਉਨ੍ਹਾਂ ਨੂੰ 1 ਲੱਖ 20 ਹਜ਼ਾਰ ਰੁਪਏ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ‘ਚ ਬਾਸਮਤੀ ਵੱਧ ਤੋਂ ਵੱਧ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਨਕਲੀ ਦਵਾਈਆਂ ਬਣਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ, ਪੰਜਾਬ ਦੀ ਹੱਦ ਅੰਦਰ ਫ਼ੈਕਟਰੀ ਬੰਦ ਕੀਤੀ ਜਾਵੇਗੀ ਅਤੇ ਜੇ ਬਾਹਰ ਦੀ ਹੋਈ ਤਾਂ ਪੰਜਾਬ ‘ਚ ਦਵਾਈ ਨਹੀਂ ਵੇਚਣ ਦਿੱਤੀ ਜਾਵਗੇ | ਜਿਸ ਕਿਸਾਨ ਨੂੰ ਨਹਿਰੀ ਪਾਣੀ ਦੀ ਲੋੜ ਹੈ, ਉਸਦੇ ਦੱਸਣ ‘ਤੇ ਨਹਿਰੀ ਪਾਣੀ ਉਸ ਦੇ ਖੇਤਾਂ ਤੱਕ ਭੇਜਿਆ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles