ਬਠਿੰਡਾ : ਪਰਸਰਾਮ ਨਗਰ ‘ਚ ਸ਼ਨੀਵਾਰ ਸਵੇਰੇ ਉਸ ਸਮੇਂ ਹਾਦਸਾ ਹੋ ਗਿਆ, ਜਦ ਅਚਾਨਕ ਇਨੋਵਾ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਪਿੱਛੋਂ ਤੋਂ ਆ ਰਹੀ ਐਕਟਿਵਾ ਸਵਾਰ ਇਨੋਵਾ ਗੱਡੀ ਦੇ ਦਰਵਾਜ਼ੇ ਨਾਲ ਟਕਰਾ ਕੇ ਸੜਕ ‘ਤੇ ਡਿੱਗੇ ਗਏ | ਹਾਦਸੇ ‘ਚ 22 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਅਤੇ ਚਚੇਰੀ ਭੈਣ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ | ਇਸੇ ਦੌਰਾਨ 22 ਸਾਲਾ ਜੋਤੀ ਮਿਸ਼ਰਾ, ਜੋ ਸੜਕ ‘ਤੇ ਡਿੱਗੀ ਪਈ ਸੀ ‘ਤੇ ਟਰੈਕਟਰ ਚੜ੍ਹ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਸ਼ਾਮ ਦੱਤ ਮਿਸ਼ਰਾ ਤੇ ਚਚੇਰੀ ਭੈਣ ਨਿਸ਼ਾ ਮਿਸ਼ਰਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ | ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ |
ਪੁਲਸ ਥਾਣਾ ਕੈਨਾਲ ਕਾਲੋਨੀ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਮਿ੍ਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ | ਪੁਲਸ ਨੇ ਮੌਕੇ ‘ਤੇ ਇਲਾਕੇ ‘ਚ ਲੱਗੇ ਸੀ ਸੀ ਟੀ ਵੀ ਕੈਮਰਿਆ ਨੂੰ ਖੰਗਾਲਿਆ ਤਾਂ ਹਾਦਸਾ ਨਜ਼ਰ ਆਇਆ | ਫੁਟੇਜ਼ ਅਨੁਸਾਰ ਇੱਕ ਵਿਅਕਤੀ ਆਪਣੀਆਂ ਬੇਟੀਆਂ ਨਾਲ ਐਕਟਿਵਾ ‘ਤੇ ਜਾ ਰਿਹਾ ਸੀ | ਅੱਗੇ ਚੱਲ ਰਹੀ ਇਨੋਵਾ ਕਾਰ ‘ਚੋਂ ਉਤਰਨ ਲਈ ਵਿਅਕਤੀ ਨੇ ਅਚਾਨਕ ਦਰਵਾਜ਼ਾ ਖੋਲ੍ਹ ਦਿੱਤਾ | ਐਕਟਿਵਾ ਦਰਵਾਜ਼ੇ ਨਾਲੇ ਟਕਰਾ ਗਈ ਅਤੇ ਤਿੰਨੇ ਸੜਕ ‘ਚ ਡਿੱਗ ਗਏ | ਪਿੱਛੇ ਆ ਰਿਹਾ ਟਰੈਕਟਰ ਲੜਕੀ ਦੇ ਸਿਰ ‘ਤੇ ਲੰਘ ਗਿਆ | ਇਨੋਵਾ ਅਤੇ ਟਰੈਕਟਰ ਡਰਾਈਵਰ ਗੱਡੀਆਂ ਲੈ ਕੇ ਫਰਾਰ ਹੋ ਗਏ | ਦੱਸਿਆ ਗਿਆ ਕਿ ਮਿ੍ਤਕ ਲੜਕੀ ਅੱਜ 1 ਅਪ੍ਰੈਲ ਨੂੰ ਪਹਿਲੇ ਦਿਨ ਨੌਕਰੀ ‘ਤੇ ਜਾ ਰਹੀ ਸੀ, ਪਰ ਰਸਤੇ ‘ਚ ਹਾਦਸੇ ਦਾ ਸ਼ਿਕਾਰ ਹੋ ਗਈ |





