ਪਾਕਿ ‘ਚ 250 ਰੁਪਏ ਦਰਜਨ ਕੇਲਾ, 800 ਰੁਪਏ ਕਿਲੋ ਨਿੰਬੂ

0
215

ਇਸਲਾਮਾਬਾਦ : ਆਰਥਿਕ ਸੰਕਟ ਨਾਲ ਦੋ-ਚਾਰ ਹੋ ਰਹੇ ਪਾਕਿਸਤਾਨ ‘ਚ ਹਾਲਾਤ ਕਾਫ਼ੀ ਖਰਾਬ ਹੋ ਚੁੱਕੇ ਹਨ | ਪੈਟਰੋਲ ਤੋਂ ਲੈ ਕੇ ਖਾਣ-ਪੀਣ ਤੱਕ ਦੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ | ਮਹਿੰਗਾਈ ਜ਼ਿਆਦਾ ਹੋਣ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਕਿਸਤਾਨ ਦੀ ਸਥਾਨਕ ਮੀਡੀਆ ਅਨੁਸਾਰ ਨਿਬੂ ਦੀਆਂ ਕੀਮਤਾਂ 200 ਪਾਕਿਸਤਾਨੀ ਰੁਪਏ ਪ੍ਰਤੀ 250 ਗ੍ਰਾਮ ਚੱਲ ਰਹੀਆਂ ਹਨ | ਇਸ ਹਿਸਾਬ ਨਾਲ ਇੱਕ ਕਿਲੋ ਨਿਬੂ ਇਸ ਸਮੇਂ ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਲੱਗਭੱਗ 800 ਪਾਕਿਸਤਾਨ ਰੁਪਏ ‘ਚ ਵਿਕ ਰਿਹਾ ਹੈ | ਉਥੇ ਹੀ ਲਸਣ ਦੀ ਗੱਲ ਕਰੀਏ ਤਾਂ ਇਹ 160 ਪਾਕਿਸਤਾਨ ਰੁਪਏ ‘ਚ 250 ਗ੍ਰਾਮ ਦੀ ਦਰ ਨਾਲ ਮਿਲ ਰਿਹਾ ਹੈ | ਇੱਕ ਕਿਲੋ ਲਸਣ ਦੀ ਕੀਮਤ 640 ਪਾਕਿਸਤਾਨੀ ਰੁਪਏ ਹੋ ਗਈ ਹੈ |
ਇਸ ਤੋਂ ਇਲਾਵਾ ਟਮਾਟਰ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ 120 ਰੁਪਏ ਕਿਲੋ ਮਿਲ ਰਿਹਾ ਹੈ, ਜਦਕਿ ਕਰੇਲਾ ਵੀ ਏਨੇ ਰੁਪਏ ‘ਚ ਵਿਕ ਰਿਹਾ ਹੈ | ਕੁਝ ਦਿਨ ਪਹਿਲਾਂ ਤੱਕ 350 ਰੁਪਏ ਕਿਲੋ ਵਿਕਣ ਵਾਲਾ ਕਚਨਾਰ ਹੁਣ 600 ਰੁਪਏ ਕਿਲੋ ਵਿਕ ਰਿਹਾ ਹੈ |
ਗੁਆਂਢੀ ਦੇਸ਼ ‘ਚ ਸਿਰਫ਼ ਸਬਜ਼ੀਆਂ ਦੀਆਂ ਕੀਮਤਾਂ ਹੀ ਅਸਮਾਨ ਨਹੀਂ ਛੂਹ ਰਹੀਆਂ, ਬਲਕਿ ਫਲਾਂ ਦੀਆਂ ਕੀਮਤਾਂ ਵੀ ਅਸਮਾਨ ‘ਤੇ ਹਨ | 70 ਰੁਪਏ ਕਿਲੋ ਵਿਕਣ ਵਾਲਾ ਖਰਬੂਜ਼ਾ ਹੁਣ 250 ਰੁਪਏ ਕਿਲੋ ਵਿਕ ਰਿਹਾ ਹੈ | ਕੇਲਾ 100 ਰੁਪਏ ਦਰਜਨ ਜਿਸ ਦੀ ਕੀਮਤ ਸੀ, ਹੁਣ ਉਹ 250 ਰੁਪਏ ‘ਚ ਮਿਲ ਰਿਹਾ ਹੈ | ਮਹਿੰਗਾਈ ਦੇ ਵਧਣ ਕਾਰਨ ਪਾਕਿਸਤਾਨ ਸਰਕਾਰ ਵੀ ਪ੍ਰੇਸ਼ਾਨ ਹੈ |

LEAVE A REPLY

Please enter your comment!
Please enter your name here