ਸੂਰਤ : ਸੈਸ਼ਨ ਕੋਰਟ ਨੇ ਸੋਮਵਾਰ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ 15 ਹਜ਼ਾਰ ਰੁਪਏ ਦੇ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ। ਇਹ ਉਦੋਂ ਤੱਕ ਰਹੇਗੀ, ਜਦੋਂ ਤਕ ਫੈਸਲਾ ਨਹੀਂ ਹੋ ਜਾਂਦਾ। ਰਾਹੁਲ ਗਾਂਧੀ ਵੱਲੋਂ ਸੈਸ਼ਨ ਕੋਰਟ ਵਿਚ ਦੋ ਅਰਜ਼ੀਆਂ ਦਿੱਤੀਆਂ ਗਈਆਂ ਸਨ। ਇੱਕ ਵਿਚ ਮਾਣਹਾਨੀ ਦੇ ਕੇਸ ’ਚ ਮਿਲੀ ਦੋ ਸਾਲ ਦੀ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਤੇ ਦੂਜੀ ਵਿਚ ਨਿਯਮਤ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਕੋਰਟ ਨੇ ਸਜ਼ਾ ’ਤੇ ਰੋਕ ਨਹੀਂ ਲਾਈ ਤੇ ਮਾਮਲੇ ’ਤੇ ਅਗਲੀ ਸੁਣਵਾਈ 13 ਅਪ੍ਰੈਲ ਤੈਅ ਕਰ ਦਿੱਤੀ। ਕੋਰਟ ਨੇ ਕਿਹਾ ਕਿ ਦੂਜੀ ਧਿਰ ਦਾ ਪੱਖ ਜਾਣੇ ਬਿਨਾਂ ਸੁਣਵਾਈ ਨਹੀਂ ਹੋ ਸਕਦੀ। ਉਸ ਨੇ ਰਾਹੁਲ ਵਿਰੁੱਧ ਕੇਸ ਕਰਨ ਵਾਲੇ ਭਾਜਪਾ ਆਗੂ ਪੁਰਣੇਸ਼ ਮੋਦੀ ਨੂੰ ਨੋਟਿਸ ਜਾਰੀ ਕਰਕੇ 10 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਲਈ ਕਿਹਾ। ਰਾਹੁਲ ਗਾਂਧੀ ਭੈਣ ਪਿ੍ਰਅੰਕਾ ਗਾਂਧੀ ਨਾਲ ਸੂਰਤ ਪੁੱਜੇ। ਰਾਹੁਲ ਨੇ ਸੂਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਯਕਜਹਿਤੀ ਵਜੋਂ ਰਾਜਸਥਾਨ, ਛੱਤੀਸਗੜ੍ਹ ਤੇ ਹਿਮਾਚਲ ਦੇ ਮੁੱਖ ਮੰਤਰੀ ਵੀ ਸੂਰਤ ਪੁੱਜੇ।
ਇਸ ਦੌਰਾਨ ਰਾਹੁਲ ਨੇ ਹਿੰਦੀ ’ਚ ਟਵੀਟ ਕੀਤਾਯੇ ‘ਮਿਤ੍ਰਕਾਲ’ ਕੇ ਵਿਰੁੱਧ, ਲੋਕਤੰਤਰ ਬਚਾਨੇ ਕੀ ਲੜਾਈ ਹੈ। ਇਸ ਸੰਘਰਸ਼ ਮੇਂ, ਸੱਤਯ ਮੇਰਾ ਅਸਤ੍ਰ ਹੈ, ਔਰ ਸੱਤਯ ਹੀ ਮੇਰਾ ਆਸਰਾ।


