ਮਾਨਸਾ (ਮੁਨੀਸ਼ ਕੁਮਾਰ,
ਆਤਮਾ ਸਿੰਘ ਪਮਾਰ)
ਦੇਸ਼ ’ਚ ਦਲਿਤਾਂ/ ਮਜ਼ਦੂਰਾਂ ਤੇ ਘੱਟ ਗਿਣਤੀਆਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਰਾਹੀਂ ਅਰਾਜਕਤਾ ਦਾ ਮਹੌਲ ਸਿਰਜ ਕੇ ਭਾਜਪਾ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ ਤੇ ਜਿਸ ਦੀ ਰੱਖਿਆ ਲਈ ਜਮਹੂਰੀ ਤਾਕਤਾਂ ਤੇ ਧਰਮ ਨਿਰਪੱਖ ਸ਼ਕਤੀਆਂ ਨੂੰ ਮੋਦੀ ਸਰਕਾਰ ਦੇ ਹਮਲਿਆਂ ਖਿਲਾਫ ਲਾਮਬੰਦੀ ਕਰਕੇ ਸੰਵਿਧਾਨ ਬਚਾਉਣ ਲਈ ਇੱਕ ਪਲੇਟਫਾਰਮ ਤਿਆਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਇਜਲਾਸ ਮੌਕੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਬੁੱਧੀਜੀਵੀਆਂ, ਪ੍ਰੈਸ ਤੇ ਸੰਘਰਸ਼ਸ਼ੀਲ ਲੋਕਾਂ ਨੂੰ ਰੋਕਣ ਲਈ ਝੂਠੇ ਕੇਸਾਂ ਦਾ ਸਹਾਰਾ ਲੈ ਜੇਲ੍ਹਾਂ ’ਚ ਡੱਕ ਕੇ ਲੋਕ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਜਲਾਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਕਿ੍ਰਸ਼ਨ ਚੌਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉਡਤ ਨੇ ਮੌਜੂਦਾ ਸੂਬੇ ਦੀ ਮਾਨ ਸਰਕਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮਜ਼ਦੂਰ ਜਮਾਤ ’ਤੇ ਪਿਛਲੀਆਂ ਰਿਵਾਇਤੀ ਧਿਰਾਂ ਤੋਂ ਵੀ ਜ਼ਿਆਦਾ ਸਮਾਜਕ ਜਬਰ ਵਧਿਆ ਹੈ, ਜੋ ਸਰਕਾਰ ਆਮ ਲੋਕਾਂ ਦੀ ਨਾ ਹੋ ਕੇ ਸਰਮਾਏਦਾਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਉਨ੍ਹਾ ਹੱਕਾਂ ਦੀ ਪ੍ਰਾਪਤੀ ਲਈ ਲੋਕ ਲਾਮਬੰਦੀ ਕਰਕੇ ਸੰਘਰਸ਼ ’ਤੇ ਜ਼ੋਰ ਦੀ ਅਪੀਲ ਕੀਤੀ। ਸਕੱਤਰ ਵੱਲੋਂ ਰਿਪੋਰਟ ਪੇਸ਼ ਕੀਤੀ ਜੋ ਵਾਧੇ ਘਾਟੇ ਨਾਲ ਸਰਬਸੰਮਤੀ ਨਾਲ ਪਾਸ ਕੀਤੀ ਅਤੇ 31 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਕੇਵਲ ਸਿੰਘ ਸਮਾਓ ਜ਼ਿਲ੍ਹਾ ਪ੍ਰਧਾਨ, ਸੀਤਾ ਰਾਮ ਗੋਬਿੰਦਪੁਰਾ ਜ਼ਿਲ੍ਹਾ ਸਕੱਤਰ, ਗੁਰਪਿਆਰ ਫੱਤਾ, ਕਰਨੈਲ ਦਾਤੇਵਾਸ ਮੀਤ ਪ੍ਰਧਾਨ, ਜਰਨੈਲ ਸਿੰਘ ਸਰਦੂਲਗੜ੍ਹ, ਸ਼ੰਕਰ ਸਿੰਘ ਜਟਾਨਾ ਮੀਤ ਸਕੱਤਰ, ਖਜ਼ਾਨਚੀ ਕਿ੍ਰਸ਼ਨ ਚੌਹਾਨ , ਪ੍ਰੈਸ ਸਕੱਤਰ ਗੁਰਪ੍ਰੀਤ ਹੀਰਕੇ ਸਰਬਸੰਮਤੀ ਨਾਲ ਚੁਣੇ ਗਏ। ਪ੍ਰੋਗਰਾਮ ਗੁਰਦੇਵ ਸਿੰਘ, ਕਰਨੈਲ ਦਾਤੇਵਾਸ ਅਤੇ ਪੂਰਨ ਸਰਦੂਲਗੜ੍ਹ ਦੇ ਪ੍ਰਧਾਨਗੀ ਮੰਡਲ ਹੇਠ ਹੋਇਆ ਅਤੇ ਭਰਾਤਰੀ ਸੰਦੇਸ਼ ਕਿਸਾਨ ਆਗੂ ਰੂਪ ਢਿੱਲੋੋਂ ਨੇ ਦਿੱਤਾ। ਪ੍ਰੋਗਰਾਮ ਸਮੇਂ ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਸੁਖਦੇਵ ਪੰਧੇਰ, ਮਨਜੀਤ ਗਾਮਵਾਲਾ, ਬੰਬੂ ਸਿੰਘ, ਕਪੂਰ ਸਿੰਘ ਕੋਟਲੱਲੂ, ਨਰਿੰਦਰ ਕੌਰ, ਹਰਪ੍ਰੀਤ, ਕਿੱਕਰ ਬੱਛੋਆਣਾ, ਗੁਰਮੇਲ ਬਰੇਟਾ, ਰਾਜਵਿੰਦਰ ਸਿੰਘ, ਸਤਨਾਮ ਸਿੰਘ, ਹਰਦਿਆਲ ਭੋਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।