ਤੇਜਪੁਰ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਅਸਾਮ ਦੇ ਤੇਜਪੁਰ ਏਅਰਫੋਰਸ ਸਟੇਸ਼ਨ ਤੋਂ ਸੁਖੋਈ 30 ਐਮ ਕੇ ਆਈ ਲੜਾਕੂ ਜਹਾਜ਼ ’ਚ 30 ਮਿੰਟ ਉਡਾਨ ਭਰੀ। ਸੁਖੋਈ ਜੈਟ ਨੇ ਸਵੇਰੇ 11 ਵੱਜ ਕੇ 8 ਮਿੰਟ ’ਤੇ ਟੇਕ ਆਫ਼ ਕੀਤਾ। ਕਰੀਬ 30 ਮਿੰਟ ਇਹ ਲੜਾਕੂ ਜਹਾਜ਼ 11 ਵੱਜ ਕੇ 38 ਮਿੰਟ ’ਤੇ ਲੈਂਡ ਕੀਤਾ। ਮੁਰਮੂ ਤੋਂ ਪਹਿਲਾਂ ਦੇਸ਼ ਦੀ 12ਵੀਂ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ 2009 ’ਚ ਸੁਖੋਈ ’ਚ ਉਡਾਨ ਭਰੀ ਸੀ। ਲੜਾਕੂ ਜਹਾਜ਼ ਵਿੱਚ ਇਹ ਉਨ੍ਹਾਂ ਦੀ ਪਹਿਲੀ ਉਡਾਣ ਸੀ। ਰਾਸ਼ਟਰਪਤੀ ਤਿੰਨਾਂ ਸੇਵਾਵਾਂ ਦਾ ਸੁਪਰੀਮ ਕਮਾਂਡਰ ਹੈ। ਉਹ ਇਸ ਸਮੇਂ ਅਸਾਮ ਦੇ ਦੌਰੇ ’ਤੇ ਹਨ। ਸੁਖੋਈ-30 ਦੋ ਸੀਟਾਂ ਵਾਲਾ ਮਲਟੀ-ਰੋਲ ਲੜਾਕੂ ਜਹਾਜ਼ ਹੈ। ਇਸ ਤੋਂ ਪਹਿਲਾਂ ਸੁਖੋਈ ’ਚ ਉਡਾਨ ਭਰ ਕੇ ਪ੍ਰਤਿਭਾ ਪਾਟਿਲ ਨੇ ਦੋ ਵਰਲਡ ਰਿਕਾਰਡ ਆਪਣੇ ਨਾਂਅ ਕੀਤੇ ਸਨ। ਪਹਿਲਾ ਸੁਖੋਈ ’ਚ ਉਡਾਨ ਭਰਨ ਵਾਲੀ ਕਿਸੇ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ। ਦੂਜਾ ਕਿਸੇ ਦੇਸ਼ ਦੀ ਸਭ ਤੋਂ ਉਮਰਦਰਾਜ ਮਹਿਲਾ। ਪ੍ਰਤਿਭਾ ਪਾਟਿਲ ਉਦੋਂ 74 ਸਾਲ ਦੀ ਸੀ।