ਯੂ ਕੇ ‘ਚ ਦਲਿਤਾਂ ਖਿਲਾਫ ਬੋਲਣ ਵਾਲੇ ਪੰਜਾਬੀ ਬਜ਼ੁਰਗ ਨੂੰ ਸਜ਼ਾ

0
304

ਲੰਡਨ : ਬਰਤਾਨੀਆ ‘ਚ ਭਾਰਤੀ ਮੂਲ ਦੇ 68 ਸਾਲਾ ਸਿੱਖ ‘ਤੇ ਦਲਿਤ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਸ਼ਲ ਮੀਡੀਆ ‘ਤੇ ਨਫਰਤ ਭਰਿਆ ਭਾਸ਼ਣ ਦੇਣ ਦੇ ਦੋਸ਼ ‘ਚ 18 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਟੇਮਜ਼ ਵੈਲੀ ਪੁਲਸ ਨੇ ਕਿਹਾ ਕਿ 68 ਸਾਲਾ ਅਮਰੀਕ ਬਾਜਵਾ ਨੂੰ ਜਨਤਕ ਸੰਚਾਰ ਨੈੱਟਵਰਕ ਰਾਹੀਂ ਅਪਮਾਨਜਨਕ/ ਅਸ਼ਲੀਲ/ ਧਮਕਾਉਣ ਵਾਲੇ ਸੰਦੇਸ਼ ਭੇਜਣ ਦੇ ਮਾਮਲੇ ‘ਚ ਦੋਸ਼ੀ ਮੰਨਣ ਤੋਂ ਬਾਅਦ 18 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | 19 ਜੁਲਾਈ 2022 ਨੂੰ ਬਾਜਵਾ ਨੇ ਟਿੱਕਟਾਕ ‘ਤੇ ਇੱਕ ਵੀਡੀਓ ਪੋਸਟ ਕੀਤੀ ਸੀ ਤੇ ਉਸ ਨੂੰ 22 ਜੁਲਾਈ ਨੂੰ ਗਿ੍ਫਤਾਰ ਕੀਤਾ ਗਿਆ ਸੀ | ਯੂ ਕੇ ਸਥਿਤ ਐਂਟੀ ਕਾਸਟ ਡਿਸਕਿ੍ਮੀਨੇਸ਼ਨ ਅਲਾਇੰਸ, ਜੋ ਬਾਜਵਾ ਦੇ ਟਿੱਕਟਾਕ ਵੀਡੀਓ ਨੂੰ ਪੁਲਸ ਦੇ ਧਿਆਨ ‘ਚ ਲਿਆਉਣ ਵਾਲੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਸੀ, ਨੇ ਕਿਹਾ ਸੀ ਕਿ ਬਾਜਵਾ ਦੀ ਭਾਸ਼ਾ ਬਹੁਤ ਜ਼ਿਆਦਾ ਜ਼ਹਿਰੀਲੀ, ਨਸਲਵਾਦੀ ਅਤੇ ਜਾਤੀਵਾਦੀ ਸੀ | ਇਸ ‘ਚ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ |

LEAVE A REPLY

Please enter your comment!
Please enter your name here