ਪੰਜਾਬ ਦੀ ਫੈਕਟਰੀ ਲਈ 83 ਕਾਮਿਆਂ ਦੀ ਹਿਮਾਚਲ ‘ਚ ਇੰਟਰਵਿਊ

0
377

ਰੂਪਨਗਰ : ਹਿਮਾਚਲ ਦੇ ਰੁਜ਼ਗਾਰ ਵਿਭਾਗ ਨੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੀ ਪ੍ਰਾਈਵੇਟ ਫੈਕਟਰੀ ‘ਚ 83 ਆਸਾਮੀਆਂ ‘ਤੇ ਭਰਤੀ ਲਈ ਨਾਦੌਣ ਵਿਚ 17 ਜੂਨ ਨੂੰ ਇੰਟਰਵਿਊ ਰੱਖੀ ਹੈ | ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਹਮੀਰਪੁਰ ਦੇ ਪੱਤਰ ਮੁਤਾਬਕ ਉਪ ਰੁਜ਼ਗਾਰ ਦਫਤਰ ਨਾਦੌਣ ‘ਚ ਚੀਮਾ ਬੁਆਇਲਰਜ਼ ਲਿਮਟਿਡ ਰੂਪਨਗਰ ਲਈ 83 ਆਸਾਮੀਆਂ ਲਈ ਇੰਟਰਵਿਊ ਕੀਤੀ ਜਾਵੇਗੀ | ਉਪ ਰੁਜ਼ਗਾਰ ਅਫਸਰ ਨਾਦੌਣ ਅਨੀਸ ਨੇ ਦੱਸਿਆ ਕਿ ਫੈਕਟਰੀ ਨੂੰ 73 ਆਈ ਟੀ ਆਈ ਪਾਸ ਹੁਨਰਮੰਦ ਕਾਮਿਆਂ (ਫਿਟਰ ਫੈਬਰੀਕੇਸ਼ਨ-25, ਵੈਲਡਿੰਗ-25, ਟਰਨਰ-10 ਤੇ ਇਲੈਕਟ੍ਰੀਸ਼ਨ-3) ਤੋਂ ਇਲਾਵਾ 10 ਆਟੋਕੈਡ/ 2ਡੀ ਦੀ ਜਾਣਕਾਰੀ ਪ੍ਰਾਪਤ ਡਰਾਫਟਸਮੈਨਾਂ ਦੀ ਲੋੜ ਹੈ | ਉਨ੍ਹਾ ਦੱਸਿਆ ਕਿ 17 ਜੂਨ ਨੂੰ ਸਵੇਰੇ 10 ਵਜੇ ਪੰਜਾਬ ਤੋਂ ਫੈਕਟਰੀ ਦੇ ਨੁਮਾਇੰਦੇ ਇੰਟਰਵਿਊ ਲਈ ਪੁੱਜ ਰਹੇ ਹਨ | ਉੱਧਰ ਫੈਕਟਰੀ ਦੇ ਐੱਚ ਆਰ ਹੈੱਡ ਆਰ ਕੇ ਸਿੰਘ ਨੇ ਵੀ ਕਿਹਾ ਕਿ ਉਨ੍ਹਾ ਨੂੰ ਪੰਜਾਬ ਵਿੱਚ ਲੋੜੀਂਦੇ ਵਰਕਰ ਨਹੀਂ ਮਿਲ ਰਹੇ | ਉਨ੍ਹਾਂ ਇਸ ਬਾਰੇ ਸੰਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ, ਪਰ ਕੋਈ ਜੁਆਬ ਨਾ ਮਿਲਣ ‘ਤੇ ਉਹ ਨੌਜਵਾਨਾਂ ਦੀ ਭਰਤੀ ਲਈ ਯੂ ਪੀ ਹੋ ਕੇ ਆਏ ਹਨ ਤੇ ਹੁਣ ਹਿਮਾਚਲ ਵਿਖੇ ਇੰਟਰਵਿਊ ਕਰ ਰਹੇ ਹਨ | ਜ਼ਿਲ੍ਹਾ ਰੁਜ਼ਗਾਰ ਅਫਸਰ ਰੂਪਨਗਰ ਅਰੁਣ ਨੇ ਕਿਹਾ ਕਿ ਫੈਕਟਰੀ ਨੇ ਉਨ੍ਹਾ ਦੇ ਦਫਤਰ ਨਾਲ ਸੰਪਰਕ ਨਹੀਂ ਕੀਤਾ |

LEAVE A REPLY

Please enter your comment!
Please enter your name here