ਛੁੱਟੀਆਂ ‘ਚ ਪੇਕੇ ਆਈ ਭੈਣ ਕਤਲ

0
297

ਫਾਜ਼ਿਲਕਾ (ਕ੍ਰਿਸ਼ਨ ਸਿੰੰਘ)-ਇਸ ਜ਼ਿਲ੍ਹੇ ਦੇ ਪਿੰਡ ਓਝਾਂਵਾਲੀ ਵਿਚ ਛੁੱਟੀਆਂ ‘ਚ ਪੇਕੇ ਆਈ ਭੈਣ ਦਾ ਭਰਾ ਨੇ ਕਥਿਤ ਤੌਰ ‘ਤੇ ਕਤਲ ਕਰ ਦਿੱਤਾ | ਦੋ ਭਰਾਵਾਂ ਵਿਚਕਾਰ ਜ਼ਮੀਨ ਦਾ ਝਗੜਾ ਸੀ ਅਤੇ ਸੋਮਵਾਰ ਸ਼ਾਮ ਫਿਰ ਮਾਮਲਾ ਵਿਗੜ ਗਿਆ | ਛੁੱਟੀਆਂ ‘ਚ ਪੇਕੇ ਆਈ ਭੈਣ ਨੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਭਰਾ ਨੇ ਕਹੀ ਨਾਲ ਵਾਰ ਕਰਕੇ ਭੈਣ ਨੂੰ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ | ਫਾਜ਼ਿਲਕਾ ਦੇ ਡੀ ਐੱਸ ਪੀ ਜਸਬੀਰ ਸਿੰਘ ਪੰਨੂ ਨੇ ਦੱਸਿਆ ਕਿ ਮਿ੍ਤਕਾ ਪ੍ਰਵੀਨ ਕੌਰ (35) ਚੰਡੀਗੜ੍ਹ ਨਿੱਜੀ ਸਕੂਲ ਵਿੱਚ ਅਧਿਆਪਕ ਸੀ ਅਤੇ ਬੇਟੇ ਜਸ਼ਨਦੀਪ ਤੇ ਬੇਟੀ ਸਾਰਿਕਾ ਨਾਲ ਆਪਣੇ ਪਿਤਾ ਨੂੰ ਮਿਲਣ ਆਈ ਸੀ | ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾ ਦਾ ਕਾਫੀ ਸਮੇਂ ਤੋਂ ਪਰਵਾਰਕ ਝਗੜਾ ਚਲਿਆ ਆ ਰਿਹਾ ਹੈ ਅਤੇ ਉਸ ਨੇ ਆਪਣੀ ਜਾਇਦਾਦ ਦਾ ਹਿੱਸਾ ਵੀ ਆਪਣੇ ਵੱਡੇ ਪੁੱਤਰ ਬਲਜਿੰਦਰ ਸਿੰਘ ਨੂੰ ਦੇ ਦਿੱਤਾ ਸੀ, ਪਰ ਫਿਰ ਵੀ ਉਹ ਉਨ੍ਹਾ ਨਾਲ ਝਗੜਾ ਕਰਦਾ ਰਿਹਾ | ਜਦ ਉਹ ਘਰ ਵਿਚ ਆਪਣੇ ਵਾਲੇ ਪਾਸੇ ਪੱਠੇ ਕੁਤਰਨ ਵਾਲਾ ਟੋਕਾ ਲਗਾ ਰਹੇ ਸਨ ਤਾਂ ਉਸ ਦੀ ਨੂੰ ਹ ਪੂਜਾ ਨੇ ਆਪਣੇ ਪਤੀ ਬਲਜਿੰਦਰ ਸਿੰਘ ਨੂੰ ਫੋਨ ਕਰ ਦਿੱਤਾ, ਜਿਸ ‘ਤੇ ਉਹ ਗੁੱਸੇ ਵਿਚ ਘਰ ਆਇਆ ਅਤੇ ਕਹਿਣ ਲੱਗਿਆ ਕਿ ਉਸ ਨੇ ਛੋਟੇ ਭਰਾ ਨੂੰ ਵੱਢ ਦੇਣਾ ਹੈ | ਛੋਟਾ ਪੁੱਤਰ ਪਾਣੀ ਲੈਣ ਲਈ ਗਿਆ ਹੋਇਆ ਸੀ | ਪ੍ਰਵੀਨ ਕੌਰ ਨੇ ਬਲਜਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਭਰਾ ਨੇ ਉਸ ਦੇ ਗਲੇ ‘ਤੇ ਕਹੀ ਨਾਲ ਵਾਰ ਕਰ ਦਿੱਤਾ |

LEAVE A REPLY

Please enter your comment!
Please enter your name here