ਚੰਡੀਗੜ੍ਹ : ਵਾਰਿਸ ਪੰਜਾਬ ਦੇ ਦਾ ਮੁਖੀ ਅੰਮਿ੍ਤਪਾਲ ਪਿਛਲੇ 29 ਦਿਨਾ ਤੋਂ ਫਰਾਰ ਚੱਲ ਰਿਹਾ ਹੈ | ਵਿਸਾਖੀ ‘ਤੇ ਉਸ ਦੇ ਆਤਮ ਸਮਰਪਣ ਕਰਨ ਦੀ ਚਰਚਾ ਸ਼ੁਰੂ ਹੋਈ ਸੀ, ਪਰ ਹੁਣ ਵਿਸਾਖੀ ਲੰਘ ਜਾਣ ਬਾਅਦ ਇਸ ‘ਤੇ ਵੀ ਵਿਰਾਮ ਲੱਗ ਗਿਆ | ਹੁਣ ਪੰਜਾਬ ਪੁਲਸ ਨੂੰ ਸ਼ਨੀਵਾਰ ਵੱਡੀ ਸਫ਼ਲਤਾ ਮਿਲੀ, ਜਦੋਂ ਅੰਮਿ੍ਤਸਰ ਦਿਹਾਤੀ ਅਤੇ ਹੁਸ਼ਿਆਰਪੁਰ ਪੁਲਸ ਦੀ ਸਾਂਝੀ ਟੀਮ ਨੇ ਵਾਰਿਸ ਪੰਜਾਬ ਦੇ ਪ੍ਰਮੁੱਖ ਅੰਮਿ੍ਤਪਾਲ ਸਿੰਘ ਦੇ ਮੁੱਖ ਸਹਿਯੋਗੀ ਜੋਗਾ ਸਿੰਘ ਨੂੰ ਸਰਹਿੰਦ ਤੋਂ ਗਿ੍ਫ਼ਤਾਰ ਕਰ ਲਿਆ | ਬਾਰਡਰ ਰੇਂਜ ਦੇ ਡੀ ਆਈ ਜੀ ਨਰਿੰਦਰ ਭਾਰਗਵ ਨੇ ਇਹ ਜਾਣਕਾਰੀ ਦਿੱਤੀ | ਜੋਗਾ ਸਿੰਘ ਜੋ ਮੂਲ ਤੌਰ ‘ਤੇ ਲੁਧਿਆਣਾ ਦਾ ਵਸਨੀਕ ਹੈ, ਇਸ ਵੇਲੇ ਪੀਲੀਭੀਤ ਦੇ ਡੇਰੇ ‘ਚ ਰਹਿੰਦਾ ਸੀ | ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਐੱਨ ਆਈ ਏ ਨੇ ਕਪੂਰਥਲਾ ਦੇ ਇੱਕ ਵਕੀਲ ਅਤੇ ਪੰਜਾਬ ਪੁਲਸ ਨੇ ਹੁਸ਼ਿਆਰਪੁਰ ਤੋਂ ਅੰਮਿ੍ਤਪਾਲ ਸਿੰਘ ਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਅੰਮਿ੍ਤਪਾਲ ਸਿੰਘ ਨੂੰ ਹੁਸ਼ਿਆਰਪੁਰ ‘ਚ ਉਸ ਦੇ ਸਾਥੀਆਂ ਨੇ ਮਾਲੀ ਮਦਦ ਕੀਤੀ ਸੀ | ਅੰਮਿ੍ਤਪਾਲ ਸਿੰਘ ਨੂੰ ਦੋ ਵਿਅਕਤੀਆਂ ਨੇ 90 ਹਜ਼ਾਰ ਰੁਪਏ ਦਿੱਤੇ ਸਨ, ਤਾਂ ਕਿ ਉਹ ਆਪਣੇ ਲਈ ਸੁਰੱਖਿਅਤ ਥਾਂ ਲੱਭ ਸਕੇ | ਪੁਲਸ ਨੇ ਜਾਂਚ ਅਤੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੁਸ਼ਿਆਰਪੁਰ ਤੋਂ ਇਨ੍ਹਾਂ ਦੋਵਾਂ ਨੂੰ ਫੜਿਆ ਹੈ | ਇਨ੍ਹਾਂ ਤੋਂ ਪੁਲਸ ਨੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ | ਕਪੂਰਥਲਾ ਦੇ ਇੱਕ ਵਕੀਲ ਨੂੰ ਐੱਨ ਆਈ ਏ ਨੇ ਹਿਰਾਸਤ ‘ਚ ਲਿਆ ਹੈ | ਵਕੀਲ ਦੀ ਪਛਾਣ ਕਪੂਰਥਲਾ ਦੇ ਰਾਜਦੀਪ ਸਿੰਘ ਦੇ ਦੌਰ ‘ਤੇ ਹੋਈ ਹੈ | ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਾਟ ‘ਤੇ ਅੰਮਿ੍ਤਪਾਲ ਸਿੰਘ ਨੂੰ ਲੈ ਕੇ ਇੱਕ ਪੋਸਟ ਸ਼ੇਅਰ ਕੀਤੀ ਸੀ | ਕਪੂਰਥਲਾ ਕੋਰਟ ‘ਚ ਪ੍ਰੈਕਟਿਸ ਕਰਨ ਵਾਲਾ ਰਾਜਦੀਪ ਸਿੰਘ ਜੋ ਕਿ ਪਿੱਛੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਉਪਮੰਡਲ ਦਸੂਹਾ ਦੇ ਪਿੰਡ ਬਾਬਕ ਦਾ ਰਹਿਣ ਵਾਲਾ ਹੈ ਕਿ ਗਿ੍ਫ਼ਤਾਰੀ ਨੂੰ ਕਪੂਰਥਲਾ ਬਾਰ ਐਸੋਸੀਏਸ਼ਨ ਨੇ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਹੜਤਾਲ ਕਰ ਦਿੱਤੀ ਹੈ | ਬਾਰ ਐਸੋਸੀਏਸ਼ਨ ਨੇ ਕਿਹਾ ਕਿ ਅੱਜ ਕੋਰਟ ‘ਚ ਕੋਈ ਵਕੀਲ ਨਹੀਂ ਜਾਵੇਗਾ |


