ਮੈਂ ਬੇਈਮਾਨ ਤਾਂ ਦੁਨੀਆ ‘ਚ ਕੋਈ ਇਮਾਨਦਾਰ ਨਹੀਂ : ਕੇਜਰੀਵਾਲ

0
230

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਦੋਸ਼ ਲਗਾਇਆ ਕਿ ਸੀ ਬੀ ਆਈ ਤੇ ਈ ਡੀ ਨੇ ਆਬਕਾਰੀ ਨੀਤੀ ਕੇਸ ‘ਚ ਅਦਾਲਤ ‘ਚ ਝੂਠੇ ਹਲਫਨਾਮੇ ਦਾਇਰ ਕੀਤੇ ਹਨ | ਏਜੰਸੀਆਂ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਵਿਰੁੱਧ ਗਵਾਹੀ ਦੇਣ ਲਈ ਲੋਕਾਂ ਨੂੰ ਤੰਗ ਕਰ ਰਹੀਆਂ ਹਨ | ਇਨ੍ਹਾਂ ਏਜੰਸੀਆਂ ਨੇ 100 ਕਰੋੜ ਦੀ ਰਿਸ਼ਵਤ ਦੇ ਦੋਸ਼ ਲਗਾਏ ਤੇ 400 ਤੋਂ ਵੱਧ ਛਾਪੇ ਮਾਰੇ, ਪਰ ਇਹ ਰਕਮ ਨਹੀਂ ਮਿਲੀ | ਸੀ ਬੀ ਆਈ ਨੇ ਕਥਿਤ ਸ਼ਰਾਬ ਨੀਤੀ ਘਪਲੇ ਮਾਮਲੇ ‘ਚ ਪੁੱਛਗਿੱਛ ਲਈ ਕੇਜਰੀਵਾਲ ਨੂੰ 16 ਅਪ੍ਰੈਲ ਨੂੰ ਬੁਲਾਇਆ ਹੈ | ਉਸ ਤੋਂ ਉਸੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀ ਬੀ ਆਈ ਨੇ ਇਸ ਸਾਲ ਫਰਵਰੀ ‘ਚ ਗਿ੍ਫਤਾਰ ਕੀਤਾ ਸੀ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾ ਕਿਹਾ ਕਿ ਜੇਕਰ ਭਾਜਪਾ ਨੇ ਸੀ ਬੀ ਆਈ ਨੂੰ ਮੈਨੂੰ ਗਿ੍ਫਤਾਰ ਕਰਨ ਦਾ ਹੁਕਮ ਦਿੱਤਾ ਹੈ ਤਾਂ ਜ਼ਾਹਿਰ ਹੈ ਕਿ ਸੀ ਬੀ ਆਈ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗੀ | ਆਮ ਆਦਮੀ ਪਾਰਟੀ ਨੇ ਦੇਸ਼ ਨੂੰ ਉਮੀਦ ਦਿੱਤੀ ਹੈ, ਪ੍ਰਧਾਨ ਮੰਤਰੀ ਉਸ ਉਮੀਦ ਨੂੰ ਬੁਝਾਉਣਾ ਚਾਹੁੰਦੇ ਹਨ | ਕੱਲ੍ਹ, ਉਨ੍ਹਾਂ (ਸੀ ਬੀ ਆਈ) ਨੇ ਮੈਨੂੰ ਬੁਲਾਇਆ ਹੈ ਅਤੇ ਮੈਂ ਜ਼ਰੂਰ ਜਾਵਾਂਗਾ | ਜੇਕਰ ਅਰਵਿੰਦ ਕੇਜਰੀਵਾਲ ਭਿ੍ਸ਼ਟ ਹੈ ਤਾਂ ਇਸ ਦੁਨੀਆ ‘ਚ ਕੋਈ ਵੀ ਇਮਾਨਦਾਰ ਨਹੀਂ ਹੈ | ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ਮਨੀਸ਼ ਸਿਸੋਦੀਆ ‘ਤੇ 14 ਫੋਨ ਨਸ਼ਟ ਕਰਨ ਦਾ ਦੋਸ਼ ਹੈ | ਹੁਣ ਈ ਡੀ ਕਹਿ ਰਹੀ ਹੈ ਕਿ ਉਸ ‘ਚੋਂ 4 ਫੋਨ ਉਸ ਕੋਲ ਹਨ ਅਤੇ ਸੀ ਬੀ ਆਈ ਕਹਿ ਰਹੀ ਹੈ ਕਿ 1 ਫੋਨ ਉਸ ਕੋਲ ਹੈ | ਜੇਕਰ ਮਨੀਸ਼ ਨੇ ਉਹ ਫੋਨ ਨਸ਼ਟ ਕਰ ਦਿੱਤੇ ਤਾਂ ਉਨ੍ਹਾਂ (ਸੀ ਬੀ ਆਈ ਅਤੇ ਈ ਡੀ) ਨੂੰ ਫੋਨ ਕਿਵੇਂ ਮਿਲੇ? ਇਹ ਏਜੰਸੀਆਂ ਅਦਾਲਤ ‘ਚ ਝੂਠ ਬੋਲ ਰਹੀਆਂ ਹਨ | ਭਾਜਪਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਲਦੀ ਹੀ ਜੇਲ੍ਹ ‘ਚ ਮਨੀਸ਼ ਸਿਸੋਦੀਆ ਦੇ ਨਾਲ ਹੋਣਗੇ | ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਅਰਵਿੰਦ ਕੇਜਰੀਵਾਲ ਨੂੰ ‘ਮਨਘੜਤ’ ਆਬਕਾਰੀ ਨੀਤੀ ਕੇਸ ‘ਚ ਗਿ੍ਫਤਾਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ |

LEAVE A REPLY

Please enter your comment!
Please enter your name here