ਫਿਰਕਾਪ੍ਰਸਤ ਮਨੰੂਵਾਦੀ ਵਿਚਾਰਧਾਰਾ ਤੋਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਵੱਡਾ ਖਤਰਾ : ਅਰਸ਼ੀ

0
213

ਮਾਨਸਾ (ਆਤਮਾ ਸਿੰਘ ਪਮਾਰ)
ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ 132ਵੇਂ ਜਨਮ ਦਿਵਸ ਮੌਕੇ ਤੇਜਾ ਸਿੰਘ ਸੁਤੰਤਰ ਸੀ ਪੀ ਆਈ ਦਫਤਰ ਵਿਖੇ ਰੂਪ ਸਿੰਘ ਢਿੱਲੋਂ ਅਤੇ ਰਤਨ ਭੋਲਾ ਦੀ ਅਗਵਾਈ ਹੇਠ ਵਿਚਾਰ-ਗੋਸ਼ਟੀ ਕੀਤੀ ਗਈ | ਇਸ ਮੌਕੇ ਮੁੱਖ ਬੁਲਾਰੇ ਸੀ ਪੀ ਆਈ ਨੈਸ਼ਨਲ ਕੌਸ਼ਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਧ ਰਹੀ ਫਿਰਕਾਪ੍ਰਸਤੀ ਤੇ ਮਨੰੂਵਾਦੀ ਵਿਚਾਰਧਾਰਾ ਸੰਵਿਧਾਨ ਨੂੰ ਵੱਡਾ ਖਤਰਾ ਪੈਦਾ ਕਰ ਰਹੀ ਹੈ, ਕਿਉਂਕਿ ਆਰ ਐੱਸ ਐੱਸ ਦੇ ਇਸ਼ਾਰੇ ‘ਤੇ ਭਾਜਪਾ ਜੁੰਡਲੀ ਸੰਵਿਧਾਨ ਨੂੰ ਛਿੱਕੇ ਟੰਗ ਕੇ ਦਲਿਤਾਂ ਤੇ ਘੱਟ ਗਿਣਤੀਆਂ ‘ਤੇ ਅੱਤਿਆਚਾਰ ਕਰਕੇ ਭਾਈਚਾਰਕ ਸਾਂਝ ਨੂੰ ਖਤਮ ਕਰ ਰਹੀ ਹੈ, ਜੋ ਕਿ ਭਵਿੱਖ ਵਿੱਚ ਦੇਸ਼ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਵੱਡਾ ਖਤਰਾ ਬਣ ਸਕਦੀ ਹੈ |
ਉਹਨਾ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਕਿ ਸਤੀ ਪ੍ਰਥਾ ਖਤਮ ਕਰਨ, ਜਾਤੀ ਪ੍ਰਥਾ ਦੇ ਵਿਰੋਧ ਕਰਨ ਕਰਕੇ ਅਨੇਕਾਂ ਤਸੀਹੇ ਝੱਲ ਕੇ ਦੇਸ਼ ਦੇ ਹਰ ਵਰਗ ਨੂੰ ਸਮਾਜਕ ਬਰਾਬਰਤਾ ਲਈ ਸੰਵਿਧਾਨ ਦਾ ਨਿਰਮਾਣ ਕਰਕੇ ਹਰ ਵਰਗ ਦਾ ਮਾਣ-ਸਨਮਾਨ ਬਹਾਲ ਕੀਤਾ, ਪਰੰਤੂ ਸਮੇਂ ਦੀਆਂ ਹਾਕਮ ਜਮਾਤਾਂ (ਆਰ ਐੱਸ ਐੱਸ) ਦੇਸ਼ ਦੇ ਸੰਵਿਧਾਨ ਨੂੰ ਖਤਰਾ ਪੈਦਾ ਕਰਕੇ ਧਰਮ ਅਤੇ ਜਾਤੀ ਖਿਲਵਾੜ ਰਾਹੀਂ ਸੰਵਿਧਾਨ ਨੂੰ ਤੋੜ ਰਹੀ ਹੈ, ਜਿਸ ਦੇ ਖਿਲਾਫ ਹਰ ਇੱਕ ਭਾਰਤੀ ਨੂੰ ਲਾਮਬੰਦੀ ਕਰਕੇ ਭਾਜਪਾ ਭਜਾਓ- ਸੰਵਿਧਾਨ ਬਚਾਓ-ਦੇਸ਼ ਬਚਾਓ ਦੇ ਨਾਹਰੇ ਨੂੰ ਬੁਲੰਦ ਕਰਨਾ ਚਾਹੀਦਾ ਹੈ, ਤਾਂ ਕਿ ਹਰ ਗਰੀਬ, ਪੱਛੜਿਆ ਵਰਗ ਤੇ ਘੱਟ ਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰ ਨੂੰ ਨੱਥ ਪਾਈ ਜਾ ਸਕੇ | ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਸੱਦਾ ਦਿੰਦਿਆ ਕਿਹਾ ਕਿ ਸੀ ਪੀ ਆਈ ਦੇ ਸੱਦੇ ‘ਤੇ 14 ਅਪ੍ਰੈਲ ਤੋਂ 15 ਮਈ ਤੱਕ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਨਤਕ ਕਰਨ ਲਈ ਪੂਰੇ ਦੇਸ਼ ਦੇ ਹਰ ਕਸਬੇ, ਸ਼ਹਿਰ ਤੇ ਪਿੰਡਾਂ ਵਿੱਚ ਪਦ ਯਾਤਰਾ ਕੀਤੀ ਜਾਵੇਗੀ | ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਇਸੇ ਤਹਿਤ ਬੁਢਲਾਡਾ ਤੇ ਮਾਨਸਾ ਵਿਚ ਰੈਲੀਆ ਕੀਤੀਆਂ ਜਾਣਗੀਆਂ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਤਿਆਰੀਆਂ ਜੰਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ | ਪ੍ਰੋਗਰਾਮ ਕਾਕਾ ਸਿੰਘ ਅਤੇ ਬਲਦੇਵ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ ਮੰਡਲ ਹੇਠ ਹੋਇਆ | ਹੋਰਨਾਂ ਤੋਂ ਇਲਾਵਾ ਖੁਸ਼ਪਿੰਦਰ ਚੌਹਾਨ, ਨਰੇਸ਼ ਬੁਰਜ ਹਰੀ, ਸੁਖਦੇਵ ਪੰਧੇਰ, ਨਰਿੰਦਰ ਕੌਰ, ਕਿ੍ਸ਼ਨ ਜੋਗਾ, ਸੁਖਦੇਵ ਮਾਨਸਾ, ਮੰਗਤ ਭੀਖੀ, ਗੁਰਦਿਆਲ ਦਲੇਲ ਸਿੰਘ ਵਾਲਾ, ਗੁਰਪਿਆਰ ਫੱਤਾ, ਹਰਨੇਕ ਢਿੱਲੋਂ, ਰਾਜਵਿੰਦਰ ਸਿੰਘ, ਮਨਦੀਪ ਭੀਖੀ, ਕੇਵਲ ਐੱਮ ਸੀ, ਹਰਨੇਕ ਬੱਪੀਆਣਾ, ਸਾਧੂ ਰਾਮ, ਨਿਰਮਲ ਮਾਨਸਾ ਤੇ ਦਰਸ਼ਨ ਮਾਨਸ਼ਾਹੀਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |

LEAVE A REPLY

Please enter your comment!
Please enter your name here