ਇੰਦੌਰ : ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਇਥੇ ਚਾਰ ਔਰਤਾਂ ਨੇ ਪੀਜ਼ਾ ਚੇਨ ਦੀ ਕੁੜੀ ਨੂੰ ਬੇਰਹਿਮੀ ਨਾਲ ਕੁੱਟਿਆ | ਕੁੜੀ ਰੋਂਦੀ-ਕੁਰਲਾਉਂਦੀ ਉਨ੍ਹਾਂ ਨੂੰ ਕੁੱਟਮਾਰ ਨਾ ਕਰਨ ਲਈ ਹਾੜੇ ਕੱਢਦੀ ਰਹੀ, ਪਰ ਚਾਰੇ ਔਰਤਾਂ ਡੋਮੀਨੋਜ਼ ਪੀਜ਼ਾ ਦੀ ਮੁਲਾਜ਼ਮ ਨੂੰ ਡਿੱਗਣ ਦੇ ਬਾਵਜੂਦ ਡੰਡਿਆਂ ਨਾਲ ਕੁੱਟਦੀਆਂ ਰਹੀਆਂ | ਮੌਕੇ ‘ਤੇ ਲੋਕ ਇਕੱਠੇ ਹੋ ਗਏ ਸਨ, ਪਰ ਕਿਸੇ ਨੇ ਵੀ ਕੁੜੀ ਦੀ ਮਦਦ ਨਹੀਂ ਕੀਤੀ | ਪੀੜਤਾ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ ਕਿ ਉਹ ਜਾ ਕੇ ਪੁਲਸ ਕੋਲ ਸ਼ਿਕਾਇਤ ਕਰੇਗੀ, ਜਿਸ ਤੋਂ ਬਾਅਦ ਔਰਤਾਂ ਨੇ ਜਵਾਬ ਦਿੱਤਾ, ‘ਜਾ ਜਿਥੇ ਜਾਣਾ ਹੈ ਤੇ ਸ਼ਿਕਾਇਤ ਕਰ |’ ਆਖਰਕਾਰ ਕੁੜੀ ਨੇੜੇ ਦੇ ਘਰ ਵਿਚ ਦਾਖਲ ਹੋ ਕੇ ਆਪਣੇ ਆਪ ਨੂੰ ਬਚਾਉਣ ਵਿਚ ਕਾਮਯਾਬ ਹੋਈ |