ਅਡਾਨੀ ਭਿ੍ਰਸ਼ਟਾਚਾਰ ਦਾ ਪ੍ਰਤੀਕ : ਰਾਹੁਲ

0
217

ਕੋਲਾਰ : ਰਾਹੁਲ ਗਾਂਧੀ ਨੇ ਐਤਵਾਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਲਾਰ ’ਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਅਡਾਨੀ ਮੁੱਦਾ ਉਠਾਇਆ ਹੈ। ਰਾਹੁਲ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਅਡਾਨੀ ਭਿ੍ਰਸ਼ਟਾਚਾਰ ਦਾ ਪ੍ਰਤੀਕ ਹੈ। ਉਨ੍ਹਾ ਕਿਹਾਮੈਨੂੰ ਬਹੁਤ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਕਰਨਾਟਕ ਵਿਧਾਨ ਸਭਾ ਚੋਣਾਂ ਲੜ ਰਹੀ ਹੈ। ਜੇ ਕਰਨਾਟਕ ’ਚ ਕਾਂਗਰਸ ਸਰਕਾਰ ਬਣਦੀ ਹੈ ਤਾਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ’ਚ ਮੁੱਖ ਚੋਣ ਵਾਅਦਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।
ਕੋਲਾਰ ਉਹੀ ਥਾਂ ਹੈ, ਜਿਥੇ ਰਾਹੁਲ ਨੇ 2019 ਵਿਚ ਰੈਲੀ ਦੌਰਾਨ ਕਿਹਾ ਸੀ ਕਿ ਦੇਸ਼ ਨੂੰ ਲੁੱਟਣ ਵਾਲਿਆਂ ਦਾ ਗੋਤ ਮੋਦੀ ਕਿਉ ਹੁੰਦਾ ਹੈ। ਇਸ ਮਾਮਲੇ ਵਿਚ ਪਿਛਲੇ ਦਿਨੀਂ ਉਨ੍ਹਾ ਨੂੰ ਦੋ ਸਾਲ ਦੀ ਸਜ਼ਾ ਹੋਈ ਸੀ ਤੇ ਉਨ੍ਹਾ ਦੀ ਲੋਕ ਸਭਾ ਮੈਂਬਰੀ ਜਾਂਦੀ ਲੱਗੀ ਸੀ। ਭਾਜਪਾ ਪ੍ਰਚਾਰਦੀ ਹੈ ਕਿ ਮੋਦੀ ਹੋਰਨਾਂ ਪੱਛੜੀਆਂ ਜਾਤਾਂ (ਓ ਬੀ ਸੀ) ਤੋਂ ਹਨ ਤੇ ਰਾਹੁਲ ਨੇ ਓ ਬੀ ਸੀ ਦੀ ਮਾਣਹਾਨੀ ਕੀਤੀ ਸੀ।
ਕਰਨਾਟਕ ਚੋਣਾਂ ਦੇ ਮੌਕੇ ਰਾਹੁਲ ਨੇ ਰੈਲੀ, ਜਿਸ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਮੌਜੂਦ ਸਨ, ਨੂੰ ਸੰਬੋਧਨ ਕਰਦਿਆਂ ਕਿਹਾਸਰਕਾਰ ਇਸ ਦੇਸ਼ ਵਿਚ ਓ ਬੀ ਸੀ ਨੂੰ ਬਦਨਾਮ ਕਰਨ ਦੀ ਗੱਲ ਕਰਦੀ ਹੈ। ਫਿਰ ਉਹ ਜਾਤੀਗਤ ਜਨਗਣਨਾ ਕਿਉ ਲੁਕਾ ਰਹੀ ਹੈ ਅਤੇ ਦੇਸ਼ ਵਿਚ ਐੱਸ ਸੀ, ਐੱਸ ਟੀ ਤੇ ਓ ਬੀ ਸੀ ਦੀ ਗਿਣਤੀ ਤੇ ਸਰਕਾਰ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਦਾ ਖੁਲਾਸਾ ਕਿਉ ਨਹੀਂ ਕਰ ਰਹੀ। ਮੈਂ ਸਰਕਾਰ ਤੋਂ ਜਾਤੀਗਤ ਜਨਗਣਨਾ ਕਰਾਉਣ ਤੇ ਇਹ ਦੱਸਣ ਦੀ ਮੰਗ ਕਰਦਾ ਹਾਂ ਕਿ ਓ ਬੀ ਸੀ ਦਾ ਅਪਮਾਨ ਕੌਣ ਕਰ ਰਿਹਾ ਹੈ।

LEAVE A REPLY

Please enter your comment!
Please enter your name here