ਕੇਜਰੀਵਾਲ ਤੋਂ ਪੁੱਛਗਿੱਛ ਦੌਰਾਨ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ ਮੰਤਰੀ ਤੇ ਵਿਧਾਇਕ ਹਿਰਾਸਤ ’ਚ

0
268

ਨਵੀਂ ਦਿੱਲੀ/ਚੰਡੀਗੜ੍ਹ (ਗੁਰਜੀਤ ਬਿੱਲਾ)
ਐਕਸਾਈਜ ਨੀਤੀ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਸੀ ਬੀ ਆਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਟਵਿੱਟਰ ’ਤੇ ਜਾਰੀ ਕੀਤੇ ਗਏ ਪੰਜ ਮਿੰਟ ਦੇ ਵੀਡੀਓ ਸੰਦੇਸ਼ ’ਚ ਕਿਹਾਮੈਨੂੰ ਸੀ ਬੀ ਆਈ ਨੇ ਅੱਜ ਤਲਬ ਕੀਤਾ ਹੈ ਅਤੇ ਮੈਂ ਸਾਰੇ ਜਵਾਬ ਇਮਾਨਦਾਰੀ ਨਾਲ ਦੇਵਾਂਗਾ। ਇਹ ਲੋਕ ਬਹੁਤ ਤਾਕਤਵਰ ਹਨ। ਉਹ ਕਿਸੇ ਨੂੰ ਵੀ ਜੇਲ੍ਹ ਭੇਜ ਸਕਦੇ ਹਨ, ਭਾਵੇਂ ਉਸ ਵਿਅਕਤੀ ਨੇ ਕੋਈ ਜੁਰਮ ਕੀਤਾ ਹੋਵੇ ਜਾਂ ਨਹੀਂ। ਕੱਲ੍ਹ ਤੋਂ ਹੀ ਸਾਰੇ ਨੇਤਾ ਰੌਲਾ ਪਾ ਰਹੇ ਹਨ ਕਿ ਕੇਜਰੀਵਾਲ ਨੂੰ ਗਿ੍ਰਫਤਾਰ ਕੀਤਾ ਜਾਵੇ ਅਤੇ ਮੈਨੂੰ ਲੱਗਦਾ ਹੈ ਭਾਜਪਾ ਨੇ ਹੁਕਮ ਦੇ ਦਿੱਤਾ ਹੈ ਕਿ ਕੇਜਰੀਵਾਲ ਨੂੰ ਗਿ੍ਰਫਤਾਰ ਕੀਤਾ ਜਾਵੇ। ਜੇਕਰ ਭਾਜਪਾ ਨੇ ਹੁਕਮ ਦਿੱਤਾ ਹੈ, ਤਾਂ ਫਿਰ ਸੀ ਬੀ ਆਈ ਕੌਣ ਹੁੰਦੀ ਹੈੈ? ਸੀ ਬੀ ਆਈ ਮੈਨੂੰ ਗਿ੍ਰਫਤਾਰ ਕਰਨ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਸੰਜੇ ਸਿੰਘ ਸਣੇ ਕਈ ਹੋਰ ਨੇਤਾ ਕੇਜਰੀਵਾਲ ਨਾਲ ਏਜੰਸੀ ਦੇ ਹੈੱਡਕੁਆਰਟਰ ਤੱਕ ਗਏ। ਕੇਜਰੀਵਾਲ ਸਵੇਰੇ 11.10 ਵਜੇ ਆਪਣੀ ਕਾਰ ’ਚ ਸੀ ਬੀ ਆਈ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾ ਨੂੰ ਸੀ ਬੀ ਆਈ ਦੇ ਭਿ੍ਰਸ਼ਟਾਚਾਰ ਵਿਰੋਧੀ ਵਿੰਗ ਦੇ ਪਹਿਲੀ ਮੰਜ਼ਲ ਸਥਿਤ ਦਫਤਰ ਲਿਜਾਇਆ ਗਿਆ।
ਕੇਜਰੀਵਾਲ ਤੋਂ ਪੁੱਛਗਿੱਛ ਦੌਰਾਨ ਪ੍ਰੋਟੈੱਸਟ ਕਰਨ ’ਤੇ ਦਿੱਲੀ ਪੁਲਸ ਪੰਜਾਬ ਦੇ ਕੈਬਨਿਟ ਮੰਤਰੀਆਂ ਅਮਨ ਅਰੋੜਾ, ਬ੍ਰਹਮ ਸ਼ੰਕਰ ਜਿੰਪਾ, ਹਰਜੋਤ ਬੈਂਸ ਤੇ ਚੇਤਨ ਸਿੰਘ ਜੌੜਾਮਾਜਰਾ, ਸਾਂਸਦ ਰਾਘਵ ਚੱਢਾ, ਵਿਧਾਇਕ ਗੁਰਲਾਲ ਘਨੌਰ, ਜਸਵੰਤ ਸਿੰਘ ਗੱਜਣਮਾਜਰਾ, ਅਸ਼ੋਕ ਪਰਾਸ਼ਰ ਪੱਪੀ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੂੰ ਚੁੱਕ ਕੇ ਬਬਾਨਾ ਥਾਣੇ ਲੈ ਗਈ। ਪੁਲਸ ਨੇ ਦਿੱਲੀ ਦੇ ਮੰਤਰੀਆਂ ਕੈਲਾਸ਼ ਗਹਿਲੋਤ, ਆਤਿਸ਼ੀ ਤੇ ਸੌਰਭ ਭਾਰਦਵਾਜ ਨੂੰ ਵੀ ਹਿਰਾਸਤ ’ਚ ਲੈ ਲਿਆ। ਆਮ ਆਦਮੀ ਪਾਰਟੀ ਨੇ ਇਸ ਤੋਂ ਬਾਅਦ ਕਿਹਾ ਕਿ ਇਕ ਤਾਨਾਸ਼ਾਹ ਤੇ ਡਰਪੋਕ ਵਿਅਕਤੀ 10 ਲੋਕਾਂ ਨੂੰ ਵੀ ਆਪਣੇ ਖਿਲਾਫ ਬੋਲਦਾ ਸਹਿਣ ਨਹੀਂ ਕਰ ਸਕਦਾ। ਪਾਰਟੀ ਦੇ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਦੇ ਕਈ ਵਿਧਾਇਕਾਂ ਤੇ ਕੌਂਸਲਰਾਂ ਸਣੇ ਕਰੀਬ 1500 ਲੋਕਾਂ ਨੂੰ ਵੱਖ-ਵੱਖ ਥਾਵਾਂ ਤੋਂ ਚੁੱਕ ਲਿਆ ਗਿਆ।
ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕਾਰਨ ਰਾਜਧਾਨੀ ਦੇ ਕਈ ਹਿੱਸਿਆਂ ’ਚ ਟ੍ਰੈਫਿਕ ਜਾਮ ਹੋ ਗਿਆ। ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਆਨੰਦ ਵਿਹਾਰ ਟਰਮੀਨਲ, ਆਈ ਟੀ ਓ ਚੌਕ, ਮੁਕਰਬਾ ਚੌਕ, ਪੀਰਾਗੜ੍ਹੀ ਚੌਕ, ਲਾਡੋ ਸਰਾਏ ਚੌਕ, ਕਰਾਊਨ ਪਲਾਜ਼ਾ ਚੌਕ, ਸੈਕਟਰ 6 ਅਤੇ ਸੈਕਟਰ 2 ਚੌਕ, ਪੈਸੀਫਿਕ ਵਾਲਾ ਚੌਕ, ਸੁਭਾਸ਼ ਨਗਰ ਚੌਕ, ਪ੍ਰੇਮਵਾੜੀ ਚੌਕ, ਰਿੰਗ ਵੇਅ ਰੋਡ, ਨਵੀਂ ਦਿੱਲੀ, ਵੱਡਾ ਹਨੂੰਮਾਨ ਮੰਦਰ, ਕਰੋਲ ਬਾਗ ਚੌਕ, ਆਈ ਆਈ ਟੀ ਕਰਾਸਿੰਗ, ਆਈ ਐੱਸ ਬੀ ਟੀ ਕਸ਼ਮੀਰੀ ਗੇਟ, ਰਾਜਘਾਟ ਅਤੇ ਮੁਰਗਾ ਮੰਡੀ ਗਾਜੀਪੁਰ ਨੇੜੇ ਐੱਨ ਐੱਚ-24 ’ਤੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਟ੍ਰੈਫਿਕ ਜਾਮ ਦੇਖੇ ਗਏ। ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਪੰਜਾਬ ਤੋਂ ਦਿੱਲੀ ਜਾ ਰਹੇ ‘ਆਪ’ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਵਰਕਰਾਂ ਨੂੰ ਦਿੱਲੀ ਪੁਲਸ ਨੇ ਸਿੰਘੂ ਬਾਰਡਰ ਉੱਤੇ ਰੋਕ ਲਿਆ ਅਤੇ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ। ਲਾਠੀਚਾਰਜ ਦੌਰਾਨ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਈ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ । ਮੰਤਰੀ ਬਲਬੀਰ ਸਿੰਘ ਅਤੇ ਜ਼ਖ਼ਮੀ ‘ਆਪ‘ ਵਰਕਰਾਂ ਨੂੰ ਰਾਜਾ ਹਰੀਸ਼ ਚੰਦਰ ਹਸਪਤਾਲ ਨਰੇਲਾ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ। ਇਸ ਦੇ ਵਿਰੋਧ ਵਿੱਚ ‘ਆਪ’ ਮੰਤਰੀ, ਵਿਧਾਇਕ ਅਤੇ ਵਰਕਰਾਂ ਉੱਥੇ ਹੀ ਸੜਕ ਉੱਤੇ ਬੈਠ ਗਏ ਅਤੇ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨ ਲੱਗੇ। ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਸਿੰਘੂ ਬਾਰਡਰ ਉੱਤੇ ਦਿੱਲੀ ਪੁਲਸ ਵੱਲੋਂ ਰੋਕਿਆ ਗਿਆ । ਸਾਡੇ ਵਰਕਰਾਂ ਦੇ ਸਿਰ ਉੱਤੇ ਲਾਠੀਆਂ ਬਰਸਾਈਆਂ ਗਈਆਂ। ਉਨ੍ਹਾ ਇਹ ਵੀ ਕਿਹਾ ਕਿ ਉਸ ਸਮੇਂ ਜੋ ਅਫ਼ਸਰ ਉੱਥੇ ਮੌਜੂਦ ਸੀ, ਉਸ ਨੇ ਪੁਲਸ ਕਰਮੀਆਂ ਨੂੰ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ। ਮੋਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਾਨਾਸ਼ਾਹੀ ਭਰਿਆ ਰਵੱਈਆ ਆਪਣਾ ਰਹੀ ਹੈ। ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜਦੋਂ ਸਾਡਾ ਕਾਫ਼ਲਾ ਦਿੱਲੀ ਪਹੁੰਚਣ ਵਾਲਾ ਸੀ ਤਾਂ ਸਾਨੂੰ ਬਾਰਡਰ ਉੱਤੇ ਪੁਲਸ ਵੱਲੋਂ ਰੋਕ ਲਿਆ ਗਿਆ । ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਸਾਨੂੰ ਕਿਉਂ ਰੋਕਿਆ ਗਿਆ ਤਾਂ ਕਿਸੇ ਵੀ ਅਧਿਕਾਰੀ ਵੱਲੋਂ ਸਾਨੂੰ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ । ਕਾਫੀ ਜੱਦੋਜਹਿਦ ਕਰਨ ਤੋਂ ਬਾਅਦ ਵੀ ਜਦੋਂ ਸਾਨੂੰ ਨਹੀਂ ਜਾਣ ਦਿੱਤਾ ਤਾਂ ਉਹ (ਹਰਜੋਤ ਬੈਂਸ) ਗੱਡੀ ਬਦਲ ਕੇ ਕਿਸੇ ਤਰ੍ਹਾਂ ਦਿੱਲੀ ਪਹੁੰਚੇ। ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਕ੍ਰਾਂਤੀ ਨੂੰ ਰੋਕਿਆ ਗਿਆ ਹੈ, ਉਹ ਹੋਰ ਵੀ ਤੇਜ਼ੀ ਨਾਲ ਫੈਲੀ ਹੈ।

LEAVE A REPLY

Please enter your comment!
Please enter your name here