ਮਾਨ ਵੱਲੋਂ ਰਾਜਜੀਤ ਡਿਸਮਿਸ

0
261

ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਨੇ ਪੀ ਪੀ ਐੱਸ ਅਫ਼ਸਰ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰੀ ’ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੀਲਬੰਦ ਲਿਫਾਫਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ ਨੂੰ ਡਰੱਗ ਤਸਕਰੀ ਕੇਸ ’ਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ।
ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਪਤੀ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ।
ਏ ਆਈ ਜੀ ਰਾਜਜੀਤ ਸਿੰਘ ਹੁੰਦਲ ਡਰੱਗ ਮਾਮਲੇ ’ਚ ਬਰਖਾਸਤ ਹੋਣ ਵਾਲੇ ਪਹਿਲੇ ਅਫਸਰ ਹਨ। ਉਨ੍ਹਾ ਵਿਰੁੱਧ ਕਾਰਵਾਈ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਕਥਿਤ ਸੰਬੰਧਾਂ ਕਰਕੇ ਕੀਤੀ ਦੱਸੀ ਜਾਂਦੀ ਹੈ। ਸਿੱਟ ਦੀਆਂ ਰਿਪੋਰਟਾਂ ’ਚ ਖੁਲਾਸਾ ਕੀਤਾ ਗਿਆ ਸੀ ਕਿ ਇੰਦਰਜੀਤ ਨੇ ਡਰੱਗ ਦੇ ਕੇਸ ਵਿਚ ਫਸਾ ਕੇ ਬੇਗੁਨਾਹਾਂ ਤੋਂ ਪੈਸੇ ਲਏ ਤੇ ਜਾਂਚ ’ਚ ਖਾਮੀਆਂ ਰੱਖ ਕੇ ਤਸਕਰਾਂ ਤੋਂ ਵੀ ਕਮਾਈ ਕੀਤੀ। ਇੰਦਰਜੀਤ ਸਿੰਘ ਨੂੰ ਏ ਡੀ ਜੀ ਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ ਨੇ 2018 ਵਿਚ ਗਿ੍ਰਫਤਾਰ ਕੀਤਾ ਸੀ, ਪਰ ਰਾਜਜੀਤ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

LEAVE A REPLY

Please enter your comment!
Please enter your name here