ਦੁਨੀਆ ’ਚ ਹੁਣ ਅਸੀਂ ਸਭ ਤੋਂ ਵੱਧ

0
189

ਨਵੀਂ ਦਿੱਲੀ : ਆਬਾਦੀ ਦੇ ਮਾਮਲੇ ’ਚ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸਾਲ ਦੇ ਸ਼ੁਰੂ ’ਚ ਕੌਮਾਂਤਰੀ ਮਾਹਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ 2023 ’ਚ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੋਵੇਗਾ। ਹੁਣ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਤਾਜ਼ਾ ਅੰਕੜਿਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਅੰਕੜੇ ਦਰਸਾਉਂਦੇ ਹਨ ਕਿ ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਭਾਰਤ ਵਿਚ ਹੁਣ ਚੀਨ ਨਾਲੋਂ 30 ਲੱਖ ਦੇ ਕਰੀਬ ਲੋਕ ਜ਼ਿਆਦਾ ਹਨ ਅਤੇ ਇਸ ਦੀ ਆਬਾਦੀ 140 ਕਰੋੜ ਨੂੰ ਪਾਰ ਕਰ ਗਈ ਹੈ। ਚੀਨ ’ਚ ਜਨਮ ਦਰ ’ਚ ਕਮੀ ਆਈ ਹੈ ਅਤੇ ਇਹ ਇਸ ਸਾਲ ਮਨਫੀ ’ਚ ਦਰਜ ਕੀਤੀ ਗਈ ਸੀ। ਦਿ ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ 2023 ’ਚ ਕਿਹਾ ਗਿਆ ਹੈ ਕਿ ਭਾਰਤ ਦੀ ਹੁਣ 1 ਅਰਬ 42 ਕਰੋੜ 86 ਲੱਖ ਆਬਾਦੀ ਹੈ, ਜਦੋਂ ਕਿ ਚੀਨ ਦੀ ਆਬਾਦੀ 1 ਅਰਬ 42 ਕਰੋੜ 57 ਲੱਖ ਹੈ।

LEAVE A REPLY

Please enter your comment!
Please enter your name here