ਨਵੀਂ ਦਿੱਲੀ : ਪਿ੍ਅੰਕਾ ਗਾਂਧੀ ਨੇ ਟਵੀਟ ਕੀਤਾ ਹੈ—ਭਾਜਪਾ ਸਰਕਾਰ ਫੌਜੀ ਭਰਤੀ ਨੂੰ ਆਪਣੀ ਪ੍ਰਯੋਗਸ਼ਾਲਾ ਕਿਉਂ ਬਣਾ ਰਹੀ ਹੈ? ਫੌਜੀਆਂ ਦੀ ਲੰਮੀ ਨੌਕਰੀ ਸਰਕਾਰ ਨੂੰ ਬੋਝ ਲੱਗ ਰਹੀ ਹੈ | ਨੌਜਵਾਨ ਕਹਿ ਰਹੇ ਹਨ ਕਿ ਇਹ ਚਾਰ ਸਾਲਾ ਨਿਯਮ ਛਲਾਵਾ ਹੈ | ਸਾਡੇ ਸਾਬਕਾ ਫੌਜੀ ਵੀ ਇਸ ਨਾਲ ਅਸਹਿਮਤ ਹਨ | ਫੌਜੀ ਭਰਤੀ ਨਾਲ ਜੁੜੇ ਨਾਜ਼ੁਕ ਮਸਲੇ ‘ਤੇ ਨਾ ਕੋਈ ਚਰਚਾ, ਨਾ ਕੋਈ ਗੰਭੀਰ ਸੋਚ-ਵਿਚਾਰ, ਬਸ ਮਨਮਾਨੀ |