ਨਵੀਂ ਦਿੱਲੀ : ਕੇਂਦਰ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਚ ਉਠਾਏ ਮਸਲਿਆਂ ਨੂੰ ਸੰਸਦ ਲਈ ਛੱਡਣ ’ਤੇ ਵਿਚਾਰ ਕਰੇ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਤੁਸੀਂ ਬਹੁਤ ਗੁੰਝਲਦਾਰ ਮੁੱਦੇ ਦੀ ਸੁਣਵਾਈ ਕਰ ਰਹੇ ਹੋ, ਜਿਸ ਦੇ ਵਿਆਪਕ ਸਮਾਜਕ ਪ੍ਰਭਾਵ ਹਨ। ਅਸਲ ਸਵਾਲ ਇਹ ਹੈ ਕਿ ਵਿਆਹ ਦੀ ਪਰਿਭਾਸ਼ਾ ਕੀ ਹੈ ਅਤੇ ਕਿਸ ਦੇ ਵਿਚਕਾਰ ਇਸ ਨੂੰ ਜਾਇਜ਼ ਮੰਨਿਆ ਜਾਂਦਾ ਹੈ, ਇਹ ਫੈਸਲਾ ਕੌਣ ਕਰੇ।