ਮਾਲਦਾ : ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਹਾਈ ਸਕੂਲ ਵਿਚ ਵਿਦਿਆਰਥੀਆਂ ਨਾਲ ਭਰੀ ਜਮਾਤ ਵਿਚ ਰਿਵਾਲਵਰ ਨਾਲ ਦਾਖਲ ਹੋਏ ਵਿਅਕਤੀ ਨੂੰ ਪੁਲਸ ਨੇ ਗਿ੍ਰਫਤਾਰ ਕਰ ਲਿਆ। ਰਿਵਾਲਵਰ ਤੋਂ ਇਲਾਵਾ ਇਸ ਵਿਅਕਤੀ ਕੋਲ ਤੇਜ਼ਾਬ ਦੀਆਂ ਦੋ ਬੋਤਲਾਂ ਵੀ ਸਨ, ਜਿਹੜੀਆਂ ਉਸ ਨੇ ਜਮਾਤ ਦੀ ਮੇਜ਼ ’ਤੇ ਰੱਖੀਆਂ। ਪੁਲਸ ਮੁਤਾਬਕ ਪੁਰਾਣੇ ਮਾਲਦਾ ਇਲਾਕੇ ਦੇ ਮੁਚੀਆ ਆਂਚਲ ਚੰਦਰ ਮੋਹਨ ਹਾਈ ਸਕੂਲ ਦੇ ਵਿਦਿਆਰਥੀਆਂ ’ਚ ਦਹਿਸ਼ਤ ਫੈਲ ਗਈ, ਜਦੋਂ ਅਣਪਛਾਤਾ ਵਿਅਕਤੀ ਰਿਵਾਲਵਰ ਲੈ ਕੇ ਅੱਠਵੀਂ ਜਮਾਤ ’ਚ ਦਾਖਲ ਹੋਇਆ। ਉਸ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ, ਪਰ ਬਾਅਦ ’ਚ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।