ਬਦਰੀਨਾਥ : ਹਲਕੀ ਬਰਫਬਾਰੀ ਅਤੇ ਮੀਂਹ ਦੇ ਦੌਰਾਨ ਗੜ੍ਹਵਾਲ ਹਿਮਾਲਿਆ ਦੇ ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਵੀਰਵਾਰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਮੌਕੇ ਹਜ਼ਾਰਾਂ ਸ਼ਰਧਾਲੂ ਹਾਜ਼ਰ ਸਨ। ਇਸ ਦੇ ਨਾਲ ਹੀ ਉਤਰਾਖੰਡ ਦੀ ਮਸ਼ਹੂਰ ਚਾਰਧਾਮ ਯਾਤਰਾ ਪੂਰੇ ਜ਼ੋਰਾਂ ’ਤੇ ਸ਼ੁਰੂ ਹੋ ਗਈ। ਹੋਰ ਤਿੰਨ ਧਾਰਮਿਕ ਅਸਥਾਨਾਂ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ।





