ਕੋਲਾਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਰੈਲੀ ’ਚ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਸੰਬੰਧ ‘85 ਫੀਸਦੀ ਕਮਿਸ਼ਨ’ ਨਾਲ ਰਿਹਾ ਹੈ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦੇ ਸਿਲਸਿਲੇ ’ਚ ‘ਸ਼ਾਹੀ ਪਰਿਵਾਰ’ ਜ਼ਮਾਨਤ ’ਤੇ ਹੈ। ਕਾਂਗਰਸ ਪ੍ਰਧਾਨ ਐੱਮ ਮਲਿਕਾਰਜੁਨ ਖੜਗੇ ਵੱਲੋਂ ਉਨ੍ਹਾ ਨੂੰ ‘ਜ਼ਹਿਰੀਲਾ ਸੱਪ’ ਕਹੇ ਜਾਣ ਨੂੰ ਲੈ ਕੇ ਉਨ੍ਹਾ ਖੜਗੇ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੱਪ ਭਗਵਾਨ ਸ਼ਿਵ ਦੇ ਗਲੇ ਦੀ ਸ਼ੋਭਾ ਹੈ ਅਤੇ ਉਨ੍ਹਾ ਵਾਸਤੇ ਦੇਸ਼ ਦੀ ਜਨਤਾ ‘ਰੱਬ’ ਦਾ ਰੂਪ ਹੈ, ਇਸ ਵਾਸਤੇ ਉਨ੍ਹਾ ਨੂੰ ਭਗਵਾਨ ਦੇ ਗਲੇ ਦੇ ਸੱਪ ਨਾਲ ਤੁਲਨਾ ਕਰਨ ’ਤੇ ਕੋਈ ਪ੍ਰੇਸ਼ਾਨੀ ਨਹੀਂ ਹੈ। ਚੇਤੇ ਰਹੇ ਕਿ ਕਾਂਗਰਸ ਰੈਲੀਆਂ ਵਿਚ ਪ੍ਰਚਾਰ ਕਰ ਰਹੀ ਹੈ ਕਿ ਕਰਨਾਟਕ ਦੀ ਭਾਜਪਾ ਸਰਕਾਰ ਹਰ ਠੇਕੇ ’ਚ 40 ਫੀਸਦੀ ਕਮਿਸ਼ਨ ਕੱਟਦੀ ਹੈ।