ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ’ਤੇ ਵੋਟ ਮੰਗ ਰਹੀ ਹੈ ਜਦਕਿ ਕਾਂਗਰਸ ਪ੍ਰਧਾਨ ਮੰਤਰੀ ਦੇ ‘ਵੋਕਲ ਫਾਰ ਲੋਕਲ’ ਨਾਅਰੇ ਨੂੰ ਅਪਣਾ ਕੇ ਸੂਬਿਆਂ ਦੇ ਲੋਕਾਂ ਦੇ ਮੁੱਦੇ ਉਠਾ ਰਹੀ ਹੈ। ਰਮੇਸ਼ ਨੇ ਕਿਹਾ ਕਿ ਕਰਨਾਟਕ ਨੂੰ ਭਾਜਪਾ ਰਾਜ ਦੇ ਚਾਰ ਸਾਲ ਬਾਅਦ ‘ਵਿਟਾਮਿਨ-ਪੀ’ ਦੀ ਲੋੜ ਹੈ, ਜਿੱਥੇ ‘ਪੀ’ ਦਾ ਮਤਲਬ ਕਾਂਗਰਸ ਦੀ ‘ਪਰਫਾਰਮੈਂਸ’ (ਪ੍ਰਦਰਸ਼ਨ) ਤੋਂ ਹੈ, ਨਾ ਕਿ ਭਾਜਪਾ ਦੇ ‘ਪੋਲਰਾਈਜ਼ੇਸ਼ਨ’ (ਧਰੁਵੀਕਰਨ) ਤੋਂ।