ਬੇਂਗੁਲੁਰੂ : ਸੀਨੀਅਰ ਕਾਂਗਰਸ ਆਗੂ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੌੜ ਲਾ ਕੇ ਦੇਖ ਲੈਣ ਦਾ ਚੈਲੰਜ ਪੇਸ਼ ਕੀਤਾ। ਮੋਦੀ ਨੇ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਸਰਗਰਮ ਸਿਆਸਤ ਤੋਂ ਰਿਟਾਇਰਮੈਂਟ ਦੇ ਨਾਂਅ ’ਤੇ ਵੋਟ ਮੰਗ ਰਹੇ ਹਨ।
ਸਿੱਧਾਰਮਈਆ ਨੇ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਦੌੜ ਲਾਉਦਿਆਂ ਦੀ ਆਪਣੀ ਵੀਡੀਓ ਸਾਂਝੀ ਕੀਤੀ ਅਤੇ ਨਾਲ ਪ੍ਰਧਾਨ ਮੰਤਰੀ ਨੂੰ ਟੈਗ ਕੀਤਾ। ਉਨ੍ਹਾ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਕੀ ਤੁਸੀਂ ਬੀ ਐੱਸ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਇਸ ਕਰਕੇ ਹਟਾਇਆ ਕਿ ਉਹ ਹੰਭ ਚੁੱਕੇ ਹਨ? ਅਤੇ ਉਦੋਂ ਤੁਸੀਂ ਯੇਦੀਯੁਰੱਪਾ ਲਈ ਵੋਟਾਂ ਨਹੀਂ ਮੰਗੀਆਂ ਸਨ? ਆਓ ਆਪਾਂ ਦੌੜ ਲਾ ਕੇ ਦੇਖ ਲਈਏ ਕਿ ਕੌਣ ਹੰਭਿਆ ਹੈ। ਮੈਂ ਆਪਣੇ ਲੋਕਾਂ ਦੀ ਆਖਰੀ ਸਾਹ ਤੱਕ ਸੇਵਾ ਕਰਦਾ ਰਹਾਂਗਾ।