ਬੇਂਗਲੁਰੂ : ਪਿ੍ਰਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੋਸ਼ ਕਿ ਉਨ੍ਹਾ ਬਾਰੇ ਕਾਂਗਰਸ ਨੇ 91 ਵਾਰ ਮੰਦਾ ਬੋਲਿਆ, ਦਾ ਐਤਵਾਰ ਜਾਮਖੰਡੀ ਦੀ ਰੈਲੀ ਵਿਚ ਜਵਾਬ ਦਿੰਦਿਆਂ ਕਿਹਾ ਜੇ ਕਾਂਗਰਸ ਭਾਜਪਾ ਦੀਆਂ ਗਾਲ੍ਹਾਂ ਦਾ ਹਿਸਾਬ ਲਾਉਣ ਲੱਗੀ ਤਾਂ ਕਈ ਕਿਤਾਬਾਂ ਭਰ ਜਾਣਗੀਆਂ।
ਪਿ੍ਰਅੰਕਾ ਨੇ ਵੋਟਰਾਂ ਨੂੰ ਕਿਹਾਪਹਿਲੀ ਵਾਰ ਮੈਂ ਅਜਿਹਾ ਪ੍ਰਧਾਨ ਮੰਤਰੀ ਦੇਖ ਰਹੀ ਹਾਂ, ਜਿਹੜਾ ਲੋਕਾਂ ਸਾਹਮਣੇ ਕਹਿੰਦਾ ਹੈ ਕਿ ਉਸ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਲੋਕਾਂ ਦੇ ਦੁੱਖ ਸੁਣਨ ਦੀ ਥਾਂ ਆਪਣੇ ਗਿਣਾ ਰਿਹਾ ਹੈ। ਉਸ ਦੇ ਦਫਤਰ ਵਿਚ ਕਿਸੇ ਨੇ ਗਾਲ੍ਹਾਂ ਦੀ ਲਿਸਟ ਬਣਾਈ ਹੈ, ਪਰ ਲੋਕਾਂ ਦੇ ਦੁੱਖਾਂ ਦੀ ਨਹੀਂ। ਜੇ ਸਾਡੇ ਪਰਵਾਰ ਨੂੰ ਕੱਢੀਆਂ ਗਾਲ੍ਹਾਂ ਦਾ ਹਿਸਾਬ ਲਾਇਆ ਜਾਵੇ ਤਾਂ ਕਿ ਕਈ ਕਿਤਾਬਾਂ ਬਣ ਜਾਣਗੀਆਂ।
ਪਿ੍ਰਅੰਕਾ ਨੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀਹਿੰਮਤ ਕਰੋ ਮੋਦੀ ਜੀ, ਮੇਰੇ ਭਰਾ ਤੋਂ ਸਿੱਖੋ। ਮੇਰਾ ਭਰਾ ਕਹਿੰਦਾ ਹੈ ਕਿ ਉਹ ਦੇਸ਼ ਖਾਤਰ ਗਾਲ੍ਹ ਤੇ ਗੋਲੀ ਪ੍ਰਵਾਨ ਕਰਨ ਲਈ ਤਿਆਰ ਹੈ। ਮੇਰਾ ਭਰਾ ਕਹਿੰਦਾ ਹੈ ਕਿ ਉਹ ਸੱਚ ਨਾਲ ਹਮੇਸ਼ਾ ਖੜੋਏਗਾ, ਚਾਹੇ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢ ਲਓ, ਬੇਇੱਜ਼ਤੀ ਕਰ ਲਈ ਜਾਂ ਗੋਲੀ ਮਾਰ ਦਿਓ।