ਟਿੱਲੂ ਤਾਜਪੁਰੀਆ ਦੀ ਜੇਲ੍ਹ ’ਚ ਹੱਤਿਆ

0
223

ਨਵੀਂ ਦਿੱਲੀ : ਦਿੱਲੀ ਦੀ ਰੋਹਿਣੀ ਕੋਰਟ ’ਚ ਗੋਲੀ ਕਾਂਡ ਦੇ ਮੁਲਜ਼ਮ ਗੈਂਗਸਟਰ ਟਿੱਲੂ ਤਾਜਪੁਰੀਆ ਦੀ ਮੰਗਲਵਾਰ ਸਵੇਰੇ ਤਿਹਾੜ ਜੇਲ੍ਹ ਵਿਚ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸਵੇਰੇ 6.30 ਵਜੇ ਦੇ ਕਰੀਬ ਵਾਪਰੀ। ਵਿਰੋਧੀਆਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਤਾਜਪੁਰੀਆ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਸੀਨੀਅਰ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਉਰਫ ਟਿੱਲੂ ਤਾਜਪੁਰੀਆ (33) ਨੂੰ ਹਾਈ ਰਿਸਕ ਵਾਰਡ ਦੀ ਹੇਠਲੀ ਮੰਜ਼ਲ ’ਚ ਰੱਖਿਆ ਗਿਆ ਸੀ। ਜਤਿੰਦਰ ਗੋਗੀ ਗੈਂਗ ਦੇ ਯੋਗੇਸ਼ ਟੁੰਡਾ, ਰਾਜੇਸ਼ ਤੇ ਰਿਆਜ਼ ਖਾਨ ਨੇ ਨੁਕੀਲੇ ਹਥਿਆਰਾਂ ਨਾਲ ਉਸ ਦੀ ਹੱਤਿਆ ਕੀਤੀ।
ਰੋਹਿਣੀ ਕੋਰਟ ’ਚ 24 ਸਤੰਬਰ 2021 ਨੂੰ ਟਿੱਲੂ ਗੈਂਗ ਦੇ ਦੋ ਬੰਦਿਆਂ ਨੇ ਗੋਗੀ ਦੀ ਹੱਤਿਆ ਕਰ ਦਿੱਤੀ ਸੀ। ਹਮਲਾਵਰ ਵਕੀਲਾਂ ਵਾਲੀ ਵਰਦੀ ਪਾ ਕੇ ਕੋਰਟ ’ਚ ਆਏ ਸਨ। ਪੁਲਸ ਨੇ ਦੋਹਾਂ ਸ਼ੂਟਰਾਂ ਨੂੰ ਮੌਕੇ ’ਤੇ ਮਾਰ ਦਿੱਤਾ ਸੀ। ਜੇਲ੍ਹ ਦੇ ਸੂਤਰਾਂ ਮੁਤਾਬਕ ਟੁੰਡਾ ਜੇਲ੍ਹ ਨੰਬਰ 8 ਵਿਚ ਬੰਦ ਸੀ। ਇਹ ਜੇਲ੍ਹ ਪਹਿਲੀ ਮੰਜ਼ਲ ’ਤੇ ਹੈ। ਟਿੱਲੂ ਹੇਠਲੀ ਮੰਜ਼ਲ ’ਤੇ ਜੇਲ੍ਹ ਨੰਬਰ 9 ਵਿਚ ਸੀ। ਟੁੰਡਾ ਤੇ ਦੂਜੇ ਮੈਂਬਰ ਸਕਿਉਰਟੀ ਗਰਿੱਲ ਕੱਟ ਕੇ ਬਾਹਰ ਆਏ ਤੇ ਬੈੱਡਸ਼ੀਟ ਨਾਲ ਹੇਠਲੀ ਮੰਜ਼ਲ ’ਤੇ ਕੁੱਦੇ। ਇਸ ਤੋਂ ਬਾਅਦ ਉਨ੍ਹਾਂ ਟਿੱਲੂ ’ਤੇ ਨੁਕੀਲੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

LEAVE A REPLY

Please enter your comment!
Please enter your name here