23.1 C
Jalandhar
Thursday, September 19, 2024
spot_img

ਪਵਾਰ ਵੱਲੋਂ ਪ੍ਰਧਾਨਗੀ ਛੱਡਣ ਦਾ ਐਲਾਨ

ਮੁੰਬਈ : ਸ਼ਰਦ ਪਵਾਰ ਨੇ ਮੰਗਲਵਾਰ ਐਲਾਨਿਆ ਕਿ ਉਹ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਦੀ ਪ੍ਰਧਾਨਗੀ ਛੱਡ ਰਹੇ ਹਨ। ਇਥੇ ਯਸ਼ਵੰਤਰਾਵ ਚਵਾਨ ਪ੍ਰਤਿਸ਼ਠਾਨ ’ਚ ਆਪਣੀ ਸਵੈ-ਜੀਵਨੀ ਦੇ ਰਿਲੀਜ਼ ਮੌਕੇ 82 ਸਾਲਾ ਪਵਾਰ ਦੇ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਵਰਕਰ ਰੋਣ ਲੱਗੇ ਤੇ ਫੈਸਲਾ ਬਦਲਣ ਦੀ ਮੰਗ ਕੀਤੀ। ਪਵਾਰ ਨੇ ਅਸਤੀਫੇ ਦਾ ਕੋਈ ਕਾਰਨ ਨਹੀਂ ਦੱਸਿਆ। ਪਾਰਟੀ ਦੀ ਭਵਿੱਖੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਸੀਨੀਅਰ ਨੇਤਾਵਾਂ ਦਾ ਪੈਨਲ ਕਾਇਮ ਕਰਨ ਦਾ ਐਲਾਨ ਕਰਦੇ ਹੋਏ ਪਵਾਰ ਨੇ ਕਿਹਾਮੈਂ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਪਵਾਰ ਦੀ ਬੇਟੀ ਸੁਪਿ੍ਰਆ ਸੂਲੇ ਨੇ 17 ਅਪ੍ਰੈਲ ਨੂੰ ਕਿਹਾ ਸੀ ਕਿ 15 ਦਿਨ ਬਾਅਦ ਮਹਾਰਾਸ਼ਟਰ ਦੀ ਸਿਆਸਤ ’ਚ ਦੋ ਵੱਡੇ ਧਮਾਕੇ ਹੋਣਗੇ। ਪਵਾਰ ਨੇ ਖੁਦ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਕਿਸੇ ਨੇ ਉਨ੍ਹਾ ਨੂੰ ਕਿਹਾ ਸੀ ਕਿ ਰੋਟੀ ਸਹੀ ਸਮੇਂ ’ਤੇ ਪਲਟਣੀ ਚਾਹੀਦੀ ਹੈ ਨਹੀਂ ਤਾਂ ਕੌੜੀ ਹੋ ਜਾਂਦੀ ਹੈ। ਇਸ ਬਿਆਨ ’ਤੇ ਉਨ੍ਹਾ ਦੇ ਭਤੀਜੇ ਤੇ ਪਾਰਟੀ ’ਚ ਦੂਜੇ ਵੱਡੇ ਆਗੂ ਅਜੀਤ ਪਵਾਰ ਨੇ ਕਿਹਾ ਸੀ ਕਿ ਨਵੇਂ ਚਿਹਰੇ ਅੱਗੇ ਲਿਆਉਣ ਦੀ ਪਾਰਟੀ ਦੀ ਰਵਾਇਤ ਰਹੀ ਹੈ। ਪਵਾਰ ਨੇ 1999 ਵਿਚ ਕਾਂਗਰਸ ਤੋਂ ਅੱਡ ਹੋ ਕੇ ਐੱਨ ਸੀ ਪੀ ਬਣਾਈ ਸੀ ਤੇ ਉਦੋਂ ਤੋਂ ਪ੍ਰਧਾਨ ਚਲੇ ਆ ਰਹੇ ਸਨ। ਇਸੇ ਦੌਰਾਨ ਅਜੀਤ ਪਵਾਰ ਨੇ ਕਿਹਾ ਹੈ ਕਿ ਸ਼ਰਦ ਪਵਾਰ ਨੇ ਉਮਰ ਨੂੰ ਦੇਖਦਿਆਂ ਫੈਸਲਾ ਕੀਤਾ ਹੈ। ਉਹ ਸਾਰੇ ਪ੍ਰੋਗਰਾਮਾਂ ਵਿਚ ਮੌਜੂਦ ਰਹਿਣਗੇ। ਪ੍ਰਧਾਨ ਨਾ ਰਹਿਣ ਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ’ਚ ਨਹੀਂ ਰਹਿਣਗੇ। ਵਰਕਰ ਜਜ਼ਬਾਤੀ ਨਾ ਹੋਣ। ਪਵਾਰ ਨੇ ਵੀ ਅਸਤੀਫੇ ਵਿਚ ਕਿਹਾਮੈਂ ਪ੍ਰਧਾਨਗੀ ਛੱਡ ਰਿਹਾ ਹਾਂ। ਮੈਂ ਤੁਹਾਡੇ ਨਾਲ ਸੀ ਤੇ ਆਖਰੀ ਸਾਹ ਤੱਕ ਰਹਾਂਗਾ। ਨਵਾਂ ਪ੍ਰਧਾਨ ਚੁਣਨ ਲਈ ਬਣਾਏ ਗਏ ਪੈਨਲ ’ਚ ਪ੍ਰਫੁਲ ਪਟੇਲ, ਸੁਨੀਲ ਤੜਕਾਰੇ, ਕੇ ਕੇ ਸ਼ਰਮਾ, ਪੀ ਸੀ ਚਾਕੋ, ਅਜੀਤ ਪਵਾਰ, ਜਯੰਤ ਪਾਟਿਲ, ਸੁਪਿ੍ਰਆ ਸੂਲੇ, ਛਗਨ ਭੁਜਬਲ, ਦਲੀਪ ਪਾਟਿਲ, ਅਨਿਲ ਦੇਸ਼ਮੁਖ, ਰਾਜੇਸ਼ ਟੋਪੇ, ਜਤਿੰਦਰ, ਹਸਨ ਮੁਸ਼ਰਿਫ, ਧਨੰਜਯ ਮੁੰਡੇ ਤੇ ਜੈਦੇਵ ਗਾਇਕਵਾੜ ਸ਼ਾਮਲ ਕੀਤੇ ਗਏ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਕਿਹਾਇਹ ਸ਼ਰਦ ਪਵਾਰ ਦਾ ਨਿੱਜੀ ਤੇ ਐੱਨ ਸੀ ਪੀ ਦਾ ਅੰਦਰੂਨੀ ਮਾਮਲਾ ਹੈ।
ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ। ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਕਿਹਾਪਵਾਰ ਦੇ ਅਸਤੀਫੇ ਨਾਲ ਮਹਾਂ ਵਿਕਾਸ ਅਘਾੜੀ ’ਤੇ ਕੋਈ ਅਸਰ ਨਹੀਂ ਪਵੇਗਾ।

Related Articles

LEAVE A REPLY

Please enter your comment!
Please enter your name here

Latest Articles