ਕਾਰੋਬਾਰੀ ਦੇ ਕਤਲ ‘ਚ ਵਿਰੋਧੀ ਕਾਰੋਬਾਰੀ ਗਿ੍ਫਤਾਰ

0
143

ਪਟਿਆਲਾ : ਪੁਲਸ ਨੇ ਵੀਰਵਾਰ ਨਾਭਾ ਰੋਡ ‘ਤੇ ਯਾਦਵਿੰਦਰਾ ਐਨਕਲੇਵ ਮਾਰਕੀਟ ‘ਚ ਸਰਕਾਰੀ ਠੇਕੇਦਾਰ 45 ਸਾਲਾ ਦਰਸ਼ਨ ਸਿੰਗਲਾ ਦੇ ਦਿਨ-ਦਿਹਾੜੇ ਕਤਲ ਦੇ ਦੋਸ਼ ‘ਚ ਪਵਨ ਬਜਾਜ ਨੂੰ ਗਿ੍ਫਤਾਰ ਕਰ ਲਿਆ ਹੈ | ਪੁਲਸ ਨੇ ਕਿਹਾ ਕਿ ਦੋਹਾਂ ਨੇ ਕਾਰੋਬਾਰ ਨਾਲ ਸੰਬੰਧਤ ਮਤਭੇਦਾਂ ਦੇ ਚਲਦਿਆਂ ਇੱਕ-ਦੂਜੇ ਖਿਲਾਫ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਸਨ |
ਆਈ ਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐੱਸ ਐੱਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪਵਨ ਬਜਾਜ ਉਰਫ ਰਿੰਕੂ ਵਾਸੀ ਪਟਿਆਲਾ ਨੂੰ ਪਿੰਡ ਰੌਣੀ ਤੋਂ ਗਿ੍ਫਤਾਰ ਕੀਤਾ ਗਿਆ ਅਤੇ ਵਾਰਦਾਤ ‘ਚ ਵਰਤਿਆ 32 ਬੋਰ ਦਾ ਲਸੰਸੀ ਰਿਵਾਲਵਰ ਤੇ ਬੁਲੇਟ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਸੁਨਾਮ ਦਾ ਕਰੀਬ 56 ਸਾਲਾ ਦਰਸ਼ਨ ਕੁਮਾਰ ਸਿੰਗਲਾ ਸਰਵਿਸ ਪ੍ਰੋਵਾਈਡਰ ਦਾ ਕੰਮ ਕਾਫੀ ਵੱਡੇ ਪੱਧਰ ‘ਤੇ ਕਰਦਾ ਸੀ | ਪਵਨ ਬਜਾਜ ਵੀ ਕਾਫੀ ਅਰਸੇ ਤੋਂ ਇਸ ਕਾਰੋਬਾਰ ‘ਚ ਸ਼ਾਮਲ ਸੀ | ਇਨ੍ਹਾਂ ਵਿਚਾਲੇ ਕਾਰੋਬਾਰ ਨੂੰ ਲੈ ਕੇ ਚਾਰ-ਪੰਜ ਸਾਲ ਤੋਂ ਖਿੱਚੋਤਾਣ ਸੀ ਤੇ ਇਨ੍ਹਾਂ ਨੇ ਇਕ-ਦੂਜੇ ਖਿਲਾਫ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਹੋਈਆਂ ਸਨ | ਹੁਣ ਵੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਪੈਰਾ ਮੈਡੀਕਲ ਸਟਾਫ ਦਾ ਪਵਨ ਬਜਾਜ ਨੇ ਕੰਟਰੈਕਟ ਲਿਆ ਸੀ | ਪਵਨ ਬਜਾਜ ਨੇ ਦਰਸ਼ਨ ਕੁਮਾਰ ਸਿੰਗਲਾ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ |

LEAVE A REPLY

Please enter your comment!
Please enter your name here