ਪਿਛਲੇ ਸੀਜ਼ਨ ਨਾਲੋਂ ਕਣਕ ਦੀ 75 ਲੱਖ ਟਨ ਵੱਧ ਖਰੀਦ

0
196

ਨਵੀਂ ਦਿੱਲੀ : ਹਾੜ੍ਹੀ ਦੇ ਸੀਜ਼ਨ (2022-23) ਦੌਰਾਨ ਮੰਗਲਵਾਰ ਤੱਕ ਕਣਕ ਦੀ ਖਰੀਦ 252 ਲੱਖ ਟਨ ਕੀਤੀ ਜਾ ਚੁੱਕੀ ਹੈ। ਇਹ ਪਿਛਲੇ ਸੀਜ਼ਨ ਨਾਲੋਂ 75 ਲੱਖ ਟਨ ਵੱਧ ਹੈ। ਪਿਛਲੇ ਸੀਜ਼ਨ ’ਚ ਇਹ 188 ਲੱਖ ਟਨ ਸੀ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ 20 ਲੱਖ ਕਿਸਾਨਾਂ ਨੂੰ ਬੁੱਧਵਾਰ ਸ਼ਾਮ ਨੂੰ 47,000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ (ਐੱਮ ਐੱਸ ਪੀ ’ਤੇ) ਸਿੱਧੇ ਤੌਰ ’ਤੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਭੇਜੀ ਜਾ ਚੁੱਕੀ ਹੈ ਤੇ ਹੋਰ ਕਿਸਾਨਾਂ ਨੂੰ ਹਾਲੇ ਲਾਭ ਮਿਲਣਾ ਹੈ। ਰੋਜ਼ਾਨਾ ਔਸਤਨ 2 ਲੱਖ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ।
ਕਣਕ ਦੀ ਖਰੀਦ ’ਚ ਮੁੱਖ ਯੋਗਦਾਨ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਦਾ ਹੈ ਤੇ ਇਨ੍ਹਾਂ ਰਾਜਾਂ ’ਚ ਕ੍ਰਮਵਾਰ 118.68, 62.18 ਅਤੇ 66.50 ਲੱਖ ਟਨ ਦੀ ਖਰੀਦ ਕੀਤੀ ਗਈ ਹੈ।

LEAVE A REPLY

Please enter your comment!
Please enter your name here