ਬੈਂਗਲੁਰੂ : ਕਰਨਾਟਕ ’ਚ ਕਾਂਗਰਸ ਨੇ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਹੈ। ਕਾਂਗਰਸ ਸਪੱਸ਼ਟ ਬਹੁਮਤ ਦੇ ਨਾਲ ਸਰਕਾਰ ਬਣਾ ਰਹੀ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ’ਤੇ ਪਿ੍ਰਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਤਿਹਾਸਕ ਜਿੱਤ ਹਾਸਲ ਹੋਈ ਹੈ। ਕਰਨਾਟਕ ਦੀ ਜਨਤਾ ਨੂੰ ਦਿਲੋਂ ਧੰਨਵਾਦ। ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ। ਇਹ ਕਰਨਾਟਕ ਦੀ ਪ੍ਰਗਤੀ ਦੇ ਵਿਚਾਰ ਨੂੰ ਪਹਿਲ ਦੇਣ ਦੀ ਜਿੱਤ ਹੈ। ਇਹ ਦੇਸ਼ ਨੂੰ ਜੋੜਨ ਵਾਲੀ ਰਾਜਨੀਤੀ ਦੀ ਜਿੱਤ ਹੈ। ਕਰਨਾਟਕ ਕਾਂਗਰਸ ਦੇ ਸਾਰੇ ਮਿਹਨਤੀ ਵਰਕਰਾਂ ਅਤੇ ਨੇਤਾਵਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਵਾਂ। ਕਾਂਗਰਸ ਪਾਰਟੀ ਪੂਰੀ ਲਗਨ ਨਾਲ ਕਰਨਾਟਕ ਦੀ ਜਨਤਾ ਨੂੰ ਦਿੱਤੀਆਂ ਗਰੰਟੀਆਂ ਨੂੰ ਲਾਗੂ ਕਰਨ ਦਾ ਕੰਮ ਪਹਿਲ ਦੇ ਅਧਾਰ ’ਤੇ ਕਰੇਗੀ।